ਅਹਿਮਦਾਬਾਦ: ਦੇਸ਼ ਵਿਚ ਕੋਰੋਨਾ(corona) ਮਾਮਲੇ ਲਗਾਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਦੀ ਸਰਕਾਰ ਵੱਲੋਂ (Lockdown)ਲਾਕਡਾਊਨ ਲੱਗਾ ਦਿੱਤਾ ਗਿਆ ਹੈ। ਇਸ ਵਿਚਾਲੇ ਅੱਜ (Ahmedabad)ਅਹਿਮਦਾਬਾਦ ‘ਚ ਲਾਗੂ ਲਾਕਡਾਊਨ 21 ਮਈ ਸਵੇਰੇ 6 ਵਜੇ ਤੱਕ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੀ ਉਤਰਾਖੰਡ ਵਿਚ ਅੱਜ ਤੋਂ ਲਾਕਡਾਊਨ ਦੀ ਮਿਆਦ 25 ਮਈ ਸਵੇਰ ਤੱਕ ਵਧਾਈ ਗਈ ਹੈ। ਇਸ ਦੇ ਨਾਲ ਵਿਆਹ ਵਿਚ 20 ਲੋਕਾਂ ਨੂੰ ਹੀ ਇਜਾਜਤ ਦਿੱਤੀ ਗਈ ਹੈ।
Curfew imposed in Ahmedabad extended till May 21, 6 am: Ahmedabad Police pic.twitter.com/wUkzfmObVB
— ANI (@ANI) May 18, 2021
ਹਰਿਆਣਾ ਵਿਚ ਲਾਕਡਾਊਨ ਦੀ ਮਿਆਦ
ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਵੀ ਲਾਕਡਾਊਨ ਦੀ ਮਿਆਦ 24 ਮਈ ਤੱਕ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਤੀ ਹੈ। ਸਿਰਫ਼ ਜਰੂਰੀ ਵਸਤਾਂ ਦੀ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਜਦਕਿ ਵਿਆਹ ਸਮਾਗਮ ਜਾਂ ਸਸਕਾਰ ਵਿੱਚ ਸਿਰਫ਼ 11 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ। ਹਰਿਆਣਾ ਵਿਚ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆ ਰਹੀ ਹੈ।
ਆਂਧਰਾ ਪ੍ਰਦੇਸ਼
ਆਂਧਰਾ ਪ੍ਰਦੇਸ਼ ਸਰਕਾਰ ਨੇ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ 31 ਮਈ ਤੱਕ ਵਧਾਇਆ ਗਿਆ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੇ ਦਿੱਤੀ ਹੈ। ਸੀ.ਐੱਮ.ਓ. ਨੇ ਕਿਹਾ, ਆਂਧਰਾ ਪ੍ਰਦੇਸ਼ ਵਿੱਚ ਲਗਾਇਆ ਗਿਆ ਕੋਰੋਨਾ ਕਰਫਿਊ ਇਸ ਮਹੀਨੇ ਦੇ ਅੰਤ ਤੱਕ ਭਾਵ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਐਲਾਨ ਕਰਨ ਤੋਂ ਬਾਅਦ ਹੀ ਆਂਧਰਾ ਪ੍ਰਦੇਸ਼ ਵਿੱਚ ਕੋਰੋਨਾ ਕਰਫਿਊ 31 ਮਈ ਤੱਕ ਜਾਰੀ ਰਹੇਗਾ।