ਚੰਡੀਗੜ੍ਹ: ਸਰਦੀ ਆਉਂਦੇ ਸਾਰ ਹੀ ਮੂੰਗਫਲੀ ਬਾਜ਼ਾਰ ਵਿੱਚ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮੂੰਗਫਲੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਸ ਵਿੱਚ ਬਦਾਮਾਂ ਵਰਗੀ ਸ਼ਕਤੀ ਹੁੰਦੀ ਹੈ। ਮੂੰਗਫਲੀ ਦੇ ਅਦਭੁੱਤ ਫਾਇਦੇ ਜਾਣੋ –
ਸ਼ੂਗਰ-ਸ਼ੂਗਰ ਵਾਲੇ ਮਰੀਜ਼ਾਂ ਲਈ ਮੂੰਗਫਲੀ ਲਾਹੇਵੰਦ ਹੁੰਦੀ ਹੈ। ਮੂੰਗਫਲੀ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਇਸ ਨੂੰ ਖਾਣ ਨਾਲ ਬਲੱਡ ਵਿੱਚ ਸ਼ੂਗਰ ਦਾ ਲੇਵਲ ਘੱਟ ਦਾ ਹੈ। ਇਸ ਲਈ ਸ਼ੂਗਰ ਵਾਲੇ ਮਰੀਜ਼ਾਂ ਨੂੰ ਥੋੜੀ ਮਾਤਰਾ ਵਿੱਚ ਮੂੰਗਫਲੀ ਖਾਣੀ ਚਾਹੀਦੀ ਹੈ।
ਡਿਪਰੇਸ਼ਨ ਘਟਾਉਂਦਾ- ਮੂੰਗਫਲੀ ਖਾਣ ਨਾਲ ਤਣਾਅ ਘੱਟ ਹੁੰਦਾ ਹੈ। ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਨਿਯਮਤ ਰੂਪ ਵਿੱਚ ਮੂੰਗਫਲੀ ਦਾ ਸੇਵਨ ਲਾਹੇਵੰਦ ਹੁੰਦਾ ਹੈ।
ਕੈਂਸਰ ਤੋਂ ਰਾਹਤ – ਮੂੰਗਫਲੀ ਖਾਣ ਨਾਲ ਪੇਟ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ਵਿਚ ਪਾਲੀ ਫੇਨੋਲਿਕ ਐਂਟੀ ਆਕਸੀਡੈਟਸ ਅਤੇ ਕਾਮੈਰਿਕ ਐਸਿਡ ਹੁੰਦਾ ਹੈ। ਇਸ ਨਾਲ ਕੈਂਸਰ ਦੇ ਰੋਗ ਤੋਂ ਬਚਾਉਦਾ ਹੈ।
ਕਾਮ ਊਰਜਾ ਵਿੱਚ ਵਾਧਾ – ਮੂੰਗਫਲੀ ਵਿੱਚ ਊਰਜਾ ਵਧੇਰੇ ਹੋਣ ਨਾਲ ਇਹ ਤੁਹਾਡੇ ਸਰੀਰ ਵਿੱਚ ਕਾਮ ਊਰਜਾ ਦਾ ਵਾਧਾ ਕਰਦਾ ਹੈ। ਇਸ ਲਈ ਮੂੰਗਫਲੀ ਖਾਣੀ ਚਾਹੀਦੀ ਹੈ।