ਅੰਮ੍ਰਿਤਪਾਲ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, NSA ਲਾਉਣ ਤੋਂ ਬਾਅਦ ਭੇਜਿਆ ਡਿਬਰੂਗੜ੍ਹ ਜੇਲ੍ਹ

Operation Amritpal : ਪੰੰਜਾਬ ਪੁਲਿਸ ਦੀ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਜਾਰੀ ਹੈ। ਸੋਮਵਾਰ ਨੂੰ ਪੁਲਿਸ ਨੇ ਅੰਮ੍ਰਿਤਪਾਲ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਜੋ ਪੱਟੀ…

Operation Amritpal : ਪੰੰਜਾਬ ਪੁਲਿਸ ਦੀ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਜਾਰੀ ਹੈ। ਸੋਮਵਾਰ ਨੂੰ ਪੁਲਿਸ ਨੇ ਅੰਮ੍ਰਿਤਪਾਲ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਜੋ ਪੱਟੀ ਦੇ ਪਿੰਡ ਜੌੜ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਸ਼ੂਟਰ ਦਾ ਨਾਂ ਵਰਿੰਦਰ ਸਿੰਘ ਜੌਹਲ ਹੈ। ਜੌਹਲ ‘ਤੇ ਕੌਮੀ ਸਕਿਓਰਟੀ ਐਕਟ ਲਾਉਣ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।

ਵਰਿੰਦਰ ਜੌਹਲ ਦਾ ਪਿਛੋਕੜ

ਵਰਿੰਦਰ ਜੌਹਲ ਫੌਜ ‘ਚੋਂ ਸੇਵਾਮੁਕਤ ਕਾਂਸਟੇਬਲ ਹੈ। ਉਸ ਨੇ 19 ਸਿੱਖ ਰੈਜੀਮੈਂਟ ‘ਚ ਡਿਊਟੀ ਕੀਤੀ ਹੈ। ਉਸ ਦਾ ਆਰਮ ਲਾਈਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ, ਜੋ ਕਿ ਜੰਮੂ ਪ੍ਰਸ਼ਾਸਨ ਵੱਲੋਂ ਰੱਦ ਕੀਤਾ ਗਿਆ ਸੀ। ਅਜਨਾਲਾ ਹਿੰਸਾ ‘ਚ ਵਰਿੰਦਰ ਜੌਹਲ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਦੋਨਾਲੀ ਲੈ ਕੇ ਕਈ ਜਗ੍ਹਾ ਨਜ਼ਰ ਆ ਰਿਹਾ ਹੈ। 

ਬਲਵੰਤ ਸਿੰਘ ਵੀ ਗ੍ਰਿਫ਼ਤਾਰ

ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਗਿੱਲ ਉਰਫ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲੇ ਅਨਸਰ ਬਲਵੰਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਬਲਵੰਤ ਮਲੌਦ ਦੇ ਪਿੰਡ ਕੂਹਲੀ ਖੁਰਦ ਦਾ ਰਹਿਣ ਵਾਲਾ ਹੈ ਜਿਸ ਨੇ ਆਪਣੇ ਘਰ ’ਤੇ ਹੀ ਦੋ ਦਿਨ ਤੱਕ ਗੋਰਖਾ ਬਾਬੇ ਨੂੰ ਪਨਾਹ ਦਿੱਤੀ ਸੀ। 

Leave a Reply

Your email address will not be published. Required fields are marked *