ਅਬੋਹਰ : ਸੜਕਾਂ ਉਤੇ ਘੁੰਮਦੇ ਪਸ਼ੂਆਂ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਅਬੋਹਰ ਦੇ ਪਿੰਡ ਖੂਈਆਂ ਸਰਵਰ ਵਿਖੇ ਵਾਪਰਿਆ ਹਾਦਸਾ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਵੇਗਾ। ਬੀਤੀ ਰਾਤ ਐਕਟਿਵਾ ਸਵਾਰ 16 ਸਾਲਾ ਲੜਕੇ ਦੀ ਪਸ਼ੂ ਕਾਰਨ ਵਾਪਰੇ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੁਲਿਸ ਨੇ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ।
ਜਾਣਕਾਰੀ ਅਨੁਸਾਰ ਸਾਗਰ ਕੁਮਾਰ ਦੇ ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਗਉ-ਸ਼ਾਲਾ ਨੇੜੇ ਹੀ ਇੱਕ ਛੋਟੀ ਦੁਕਾਨ ਹੈ। ਬੀਤੀ ਰਾਤ ਸਾਗਰ ਆਪਣੀ ਐਕਟਿਵਾ ‘ਤੇ ਪਿੰਡ ‘ਚ ਕਿਤੇ ਜਾ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਇੱਕ ਪਸ਼ੂ ਸੜਕ ਉਤੇ ਆ ਗਿਆ, ਜਿਸ ਕਾਰਨ ਉਸ ਦੀ ਐਕਟਿਵ ਪਸ਼ੂ ਨਾਲ ਟਕਰਾ ਗਈ। ਉਸ ਦਾ ਸਿੰਙ ਮੁੰਡੇ ਦੀ ਛਾਤੀ ਵਿਚ ਜਾ ਵੜਿਆ, ਜਿਸ ਕਾਰਨ ਉਹ ਕਾਫੀ ਦੇਰ ਤੱਕ ਸੜਕ ਉਤੇ ਲਹੂ-ਲੁਹਾਨ ਹਾਲਤ ਵਿਚ ਪਿਆ ਰਿਹਾ।
ਉੱਥੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਲੜਕੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਨੇ ਕੱਲ੍ਹ ਦੁਪਹਿਰ ਪਿੰਡ ਵਿੱਚ ਆਪਣੇ ਇੱਕ ਦੋਸਤ ਦਾ ਜਨਮ ਦਿਨ ਮਨਾਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ।
ਛਾਤੀ ਵਿਚ ਘੁੱਸ ਗਿਆ ਪਸ਼ੂ ਦਾ ਸਿੰਙ, ਐਕਟਿਵਾ ਉਤੇ ਜਾਂਦੇ 16 ਸਾਲਾ ਬੱਚੇ ਅੱਗੇ ਆਇਆ ਪਸ਼ੂ, ਵਾਪਰਿਆ ਹਾਦਸਾ, ਮੌਤ
ਅਬੋਹਰ : ਸੜਕਾਂ ਉਤੇ ਘੁੰਮਦੇ ਪਸ਼ੂਆਂ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਅਬੋਹਰ ਦੇ ਪਿੰਡ ਖੂਈਆਂ ਸਰਵਰ ਵਿਖੇ ਵਾਪਰਿਆ ਹਾਦਸਾ ਤੁਹਾਡੇ ਪੈਰਾਂ ਹੇਠੋਂ…
