ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਦੇ ਖਤਮ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਨੀਪ੍ਰੀਤ ਵੱਲੋਂ ਇਕ ਪਾਈ ਗਈ ਰੀਲ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਵੀਡੀਓ ਯੂਪੀ ਦੇ ਬਰਨਾਵਾ ਆਸ਼ਰਮ ਦੀ ਹੈ। ਹਨੀਪ੍ਰੀਤ ਤੇ ਰਾਮ ਰਹੀਮ ਇਸ ਵੀਡੀਓ ‘ਚ ਮੌਰਨਿੰਗ ਵਾਕ ਵੀ ਕਰਦੇ ਨਜ਼ਰ ਆਏ। ਦੋਵੇ ਜਾਣੇ ਪੀਲੇ ਰੰਗ ਦੇ ਟ੍ਰੈਕ ਸੂਟ ਵਿੱਚ ਦਿਖਾਈ ਦਿੱਤੇ।
ਇਸ ਦੇ ਨਾਲ ਹੀ ਹਨੀਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਦੇ ਇਕ ਅਕਾਊਂਟ ਤੇ ਇਹ ਵੀ ਲਿਖਿਆ ਹੈ ਕਿ ਜਿੰਦਗੀ ‘ਚ ਆਉਣ ਵਾਲੇ ਹਰ ਇਕ ਚੈਲੇਂਜ ਨੂੰ ਉਹ ਜਿੱਤਾਂਗੀ,ਜਦੋਂ ਤੱਕ ਮੇਰੇ ਗੁਰੂ ਪਾਪਾ ਮੇਰੇ ਨਾਲ ਹਨ ਤੇ ਇਹ ਵੀਡੀਓ ਪੈਰੋਲ ਦੇ ਦਿਨਾਂ ਵਿੱਚ ਬਣਾਈ ਗਈ ਹੈ ਨਾਲ ਹੀ ਹਨੀਪ੍ਰੀਤ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੋਰ ਵੀ ਰੀਲ ਮੇਰੇ ਵੱਲੋਂ ਸਮੇਂ-ਸਮੇਂ ਤੇ ਬਣਾ ਕੇ ਪਾਈ ਜਾਂਦੀ ਹੈ।
ਰਾਮ ਰਹੀਮ ਨੇ ਜੋ ਬੇਟੀ ਗੋਦ ਲਈ ਹੋਈ ਹੈ ਤੇ ਜਿਸਦਾ ਨਾਂ ਹਨੀਪ੍ਰੀਤ ਹੈ ਉਸਨੂੰ ਰੂਹੀਦੀ ਦਾ ਨਾਮ ਵੀ ਦਿੱਤਾ ਗਿਆ ਹੈ। ਰਿਪੋਰਟ ਮੁਤਾਬਿਕ ਡੇਰੇ ਵਿੱਚ ਹੁਣ ਹਨੀਪ੍ਰੀਤ ਨੂੰ ਰੂਹੀਦੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਪਰ ਹਨੀਪ੍ਰੀਤ ਦਾ ਅਸਲ ਨਾਮ ਪ੍ਰਿਯੰਕਾ ਹੈ।