IPL : ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਰੋਮਾਂਚਕ ਮੈਚ ‘ਚ ਦਿੱਲੀ ਕੈਪੀਟਲਸ ਨੇ ਆਖਰੀ ਓਵਰ ‘ਚ ਕੋਲਕਾਤਾ ਨਾਈਟ ਰਾਈਡਰਜ਼ ‘ਤੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦਿੱਲੀ ਦੀ ਸਪਿਨ ਵਿਕਟ ‘ਤੇ ਲਗਭਗ ਹਰ ਓਵਰ ‘ਚ ਮੁਕਾਬਲਾ ਇਕ ਤੋਂ ਦੂਜੀ ਟੀਮ ਦੇ ਹੱਕ ‘ਚ ਜਾ ਰਿਹਾ ਸੀ। ਦਿੱਲੀ ਨੂੰ ਆਖਰੀ ਓਵਰ ‘ਚ 7 ਦੌੜਾਂ ਦੀ ਲੋੜ ਸੀ, ਕੁਲਵੰਤ ਖੇਜਰੋਲੀਆ ਨੇ ਨੋ-ਬਾਲ ਸੁੱਟੀ ਅਤੇ ਅਕਸ਼ਰ ਪਟੇਲ ਨੇ 2 ਗੇਂਦਾਂ ‘ਚ ਟੀਚਾ ਹਾਸਲ ਕਰ ਲਿਆ।
ਮੈਚ ਵਿੱਚ 5 ਖਿਡਾਰੀਆਂ ਨੇ ਇਹ ਸੀਜਨ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਹੈ ਅਤੇ ਦੋਨਾਂ ਟੀਮਾਂ ਵੱਲੋਂ ਕੁਲ 6 ਖਿਡਾਰੀਆਂ ਨਾਲ ਬਦਲਾਅ ਕੀਤੇ ਗਏ ਸਨ। ਐਪਲ ਦੇ CEO ਟਿਮ ਕੁੱਕ, ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਵੀ ਇਸ ਮੈਚ ਨੂੰ ਦੇਖਣ ਲਈ ਪਹੁੰਚੇ ਸਨ ਅਤੇ ਟਾਸ ਦੇ ਦੌਰਾਨ ਦਿੱਲੀ ਕੈਪੀਟਲਸ ਮਹਿਲਾ ਟੀਮ ਦੇ ਖਿਡਾਰਣ ਸ਼ੈਫਾਲੀ ਵਰਮਾ ਵੀ ਉਥੇ ਮੌਜੂਦ ਰਹੇ ਸਨ। ਰਿਪੋਰਟ ਮੁਤਾਬਿਕ ਦਿੱਲੀ ਕੈਪੀਟਲਸ ਮਹਿਲਾ ਟੀਮ ਦੀ ਖਿਡਾਰਣ ਸ਼ੈਫਾਲੀ ਵਰਮਾ ਵੀ ਇਸ ਮੈਚ ਦੇ ਟਾਸ ਦੇ ਦੌਰਾਨ ਦਿਖਾਈ ਦਿੱਤੇ ਗਏ ਹਨ।
ਇਸ ਮੈਚ ਵਿੱਚ ਕੋਲਕਾਤਾ ਨਾਈਟ ਰਾਇਡਰਸ ਨੇ ਆਪਣੀ ਟੀਮ ਵਿੱਚ 4 ਅਤੇ ਦਿੱਲੀ ਕੈਪੀਟਲਸ ਨੇ 2 ਬਦਲਾਅ ਕੀਤੇ ਸਨ। ਦਿੱਲੀ ਦੀ ਟੀਮ ਵਿੱਚ ਫਿਲ ਸਾਲਟ ਅਤੇ ਕੋਲਕਾਤਾ ਦੀ ਟੀਮ ਦੀ ਵਿੱਚ ਲਿਟਨ ਦਾਸ ਨੇ ਇਸ IPLਵਿੱਚ ਸ਼ੁਰੂਆਤ ਕੀਤੀ ਹੈ। ਉਥੇ ਹੀ ਕੋਲਕਾਤਾ ਦੇ ਜੇਸਨ ਰਾਏ,ਕੁਲਵੰਤ ਅਤੇ ਦਿੱਲੀ ਦੇ ਇਸ਼ਾਂਤ ਸ਼ਰਮਾ ਨੇ ਇਸ ਸੀਜਨ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਹੈ।
ਐਪਲ ਦੇ CEO ਟਿਮ ਕੁੱਕ ਇਨ੍ਹਾਂ ਦਿਨਾਂ ਭਾਰਤ ਵਿੱਚ ਐਪਲ ਦੇ ਪਹਿਲੇ ਸਟੋਰ ਨੂੰ ਲਾਚ ਕਰਨ ਦੇ ਲਈ ਪਹੁੰਚੇ ਹੋਏ ਸਨ ਇਸ ਤੋਂ ਬਾਅਦ ਹੀ ਉਹ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ KKR ਅਤੇ DC ਦਾ ਮੈਚ ਦੇਖਣ ਲਈ ਪਹੁੰਚੇ ਸਨ। ਕੋਲਕਾਤਾ ਨਾਈਟ ਰਾਇਡਰਸ ਨੇ 15ਵੇਂ ਓਵਰ ਵਿੱਚ 93 ਰਨਾਂ ਤੇ ਆਪਣੇ 7 ਵਿਕੇਟ ਗਵਾ ਲਏ ਸੀ ਉਥੇ ਹੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਦੇ ਲਈ ਟੀਮ ਨੇ ਆਲ ਰਾਊਂਡਰ ਅਨੂਕੁਲ ਰਾਏ ਨੂੰ ਬਤੌਰ ਇੰਮਪੈਕਟ ਪਲੇਅਰ ਭੇਜਿਆ ਅਤੇ ਅਨੂਕੁਲ ਨੂੰ ਇਸ ਮੈਚ ਵੈਂਕਟਿਸ਼ ਅਈਅਰ ਦੀ ਜ਼ਗ੍ਹਾ ਤੇ ਮੌਕਾ ਦਿੱਤਾ ਗਿਆ।