ਭਾਰਤੀ ਆਯੁਰਵੇਦ ਵਿਚ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦਾ ਜ਼ਿਕਰ ਹੈ ਜੋ ਸਾਡੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰਥਾ ਰੱਖਦੀਆਂ ਹਨ। ਆਯੁਰਵੇਦ ਵਿੱਚ ਅਸ਼ਵਗੰਧਾ ਦੇ ਔਸ਼ਧੀ ਗੁਣਾਂ ਬਾਰੇ ਕਾਫੀ ਵਾਰ ਜ਼ਿਕਰ ਕੀਤਾ ਗਿਆ ਹੈ। ਅਸ਼ਵਗੰਧਾ ਸਰੀਰ ਲਈ ਅੰਮ੍ਰਿਤ ਤੋਂ ਘੱਟ ਨਹੀਂ ਹੈ। ਇਹ ਇੱਕ ਅਜਿਹੀ ਜੜੀ ਬੂਟੀ ਹੈ, ਜੋ ਸਦੀਆਂ ਤੋਂ ਕਈ ਬਿਮਾਰੀਆਂ ਦੇ ਇਲਾਜ ਵਿੱਚ ਵਰਤੀ ਜਾਂਦੀ ਰਹੀ ਹੈ। ਲਗਾਤਾਰ ਸਹੀ ਤਰੀਕੇ ਨਾਲ ਵਰਤੋਂ ਕਰਨ ਉਤੇ ਅੰਗ ਅੰਗ ਵਿਚ ਤਾਕਤ ਭਰ ਦਿੰਦੀ ਹੈ। ਅਸ਼ਵਗੰਧਾ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਵਿੱਚ ਅਸ਼ਵ ਦਾ ਅਰਥ ਹੈ ਘੋੜਾ ਅਤੇ ਗੰਧਾ ਦਾ ਅਰਥ ਹੈ ਸੁਗੰਧ। ਅਰਥਾਤ ਘੋੜੇ ਵਰਗੀ ਤਾਕਤ ਅਤੇ ਸੁਗੰਧ ਦਾ ਮਿਲਾਪ। ਅਸ਼ਵਗੰਧਾ ਦੀ ਵਰਤੋਂ ਨਾ ਸਿਰਫ਼ ਸਰੀਰਕ ਬਿਮਾਰੀਆਂ ਦੇ ਇਲਾਜ ‘ਚ ਕੀਤੀ ਜਾਂਦੀ ਹੈ, ਸਗੋਂ ਇਹ ਮਾਨਸਿਕ ਸਿਹਤ ‘ਚ ਵੀ ਲਾਭਕਾਰੀ ਹੈ। ਅਸ਼ਵਗੰਧਾ ਦਾ ਸਮੇਂ ਸਿਰ ਸੇਵਨ ਬੁਢਾਪੇ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਆਮ ਤੌਰ ਉਤੇ ਲੋਕ ਅਸ਼ਵਗੰਧਾ ਨੂੰ ਸਟੈਮਿਨਾ ਵਧਾਉਣ ਵਾਲੀ ਔਸ਼ਧੀ ਮੰਨਦੇ ਹਨ ਪਰ ਅਸ਼ਵਗੰਧਾ ਦੇ ਹੋਰ ਵੀ ਕਈ ਫਾਇਦੇ ਹਨ।
ਆਓ ਜਾਣਦੇ ਹਾਂ ਇਸ ਦੇ ਕੀ ਕੀ ਨੇ ਲਾਭ
-ਨਾ ਸਿਰਫ਼ ਤੁਹਾਡੀ ਸਰੀਰਕ ਸਗੋਂ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾਉਂਦੀ ਹੈ। ਅਸ਼ਵਗੰਧਾ ਦਿਮਾਗੀ ਕਾਰਜਾਂ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੀ ਹੈ ਜਿਵੇਂ ਕਿ ਮੂਡ ਵਿੱਚ ਸੁਧਾਰ, ਤਣਾਅ, ਉਦਾਸੀ ਅਤੇ ਤਣਾਅ ਨੂੰ ਘਟਾਉਣਾ।
-ਮਰਦਾਨਾ ਤਾਕਤ ਵਧਾਉਣ ਵਿਚ ਵੀ ਸਹਾਇਕ ਹੈ। ਤਣਾਅ ਘਟਾਉਣ ਕਰ ਕੇ ਇਹ ਤੁਹਾਡੇ ਅੰਦਰ ਕਾਮ ਉਤੇਜਨਾ ਨੂੰ ਵਧਾਉਂਦਾ, ਜਿਸ ਨਾਲ ਵਿਆਹੁਤਾ ਜੀਵਨ ਵਿਚ ਕਾਫੀ ਮਦਦ ਮਿਲਦੀ ਹੈ।
-ਅਸ਼ਵਗੰਧਾ ‘ਚ ਸ਼ਕਤੀਸ਼ਾਲੀ ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
-ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਹ ਕੈਂਸਰ ਦੀਆਂ ਕੁਝ ਕਿਸਮਾਂ ਦੇ ਖਤਰੇ ਨੂੰ ਰੋਕਣ ਵਿੱਚ ਵੀ ਕਾਰਗਰ ਹੈ।
-ਇਸ ਜੜੀ ਬੂਟੀ ਵਿੱਚ ਮੌਜੂਦ ਐਂਟੀਆਕਸੀਡੈਂਟ ਸੋਜ਼ ਨੂੰ ਰੋਕਣ ਵਿੱਚ ਕਾਰਗਰ ਹਨ।
-ਅਸ਼ਵਗੰਧਾ ਥਕਾਵਟ ਨੂੰ ਘਟਾਉਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਲਈ ਜਾਣੀ ਜਾਂਦੀ ਹੈ।
-ਇਸ ਵਿੱਚ ਪਾਏ ਜਾਣ ਵਾਲੇ ਪੋਲੀਸੈਕਰਾਈਡਸ ਅਤੇ ਓਲੀਗੋਪੇਪਟਾਈਡਸ ਆਕਸੀਟੇਟਿਵ ਤਣਾਅ ਨੂੰ ਘਟਾਉਣ ਅਤੇ ਸੈੱਲਾਂ ਨੂੰ ਊਰਜਾ ਨਾਲ ਭਰਨ ਲਈ ਜਾਣੇ ਜਾਂਦੇ ਹਨ, ਜੋ ਥਕਾਵਟ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ।
-ਇਹ ਬੀ6 ਅਤੇ ਬਾਇਓਟਿਨ ਵਰਗੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਜੋ ਵਾਲਾਂ ਦੇ ਵਾਧੇ ਅਤੇ ਖੋਪੜੀ ਨੂੰ ਸਿਹਤਮੰਦ ਰੱਖਦੇ ਹਨ। ਇਸ ਵਿੱਚ ਜ਼ਿੰਕ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਖਣਿਜ ਹੁੰਦੇ ਹਨ ਜੋ ਵਾਲਾਂ ਦੇ ਰੋਮਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਨੁਕਸਾਨਦੇਹ ਫ੍ਰੀ ਰੈਡੀਕਲਸ ਤੋਂ ਵੀ ਬਚਾਉਂਦੇ ਹਨ।
ਨੋਟ : ਲੇਖ ਵਿੱਚ ਦੱਸੀਆਂ ਗੱਲਾਂ ਆਮ ਜਾਣਕਾਰੀ ‘ਤੇ ਆਧਾਰਿਤ ਹਨ। ਕਿਰਪਾ ਕਰ ਕੇ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।