ਲੁਧਿਆਣਾ : ਲੁਧਿਆਣਾ ਦੇ ਖੰਨਾ ਮੰਡੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ। ਉਥੇ ਬੁੱਧਵਾਰ ਦੀ ਸ਼ਾਮ ਨੂੰ ਅਚਾਨਕ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਣਕ ਗਿੱਲ੍ਹੀ ਹੋ ਗਈ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਬੁੱਧਵਾਰ ਤੱਕ ਮੰਡੀ ’ਚ 4 ਲੱਖ ਕੁਇੰਟਲ ਦੇ ਕਰੀਬ ਕਣਕ ਦੀ ਖ਼ਰੀਦ ਕੀਤੀ ਗਈ ਹੈ। ਸਿਰਫ 231 ਕੁਇੰਟਲ ਕਣਕ ਅਣ ਵਿਕੀ ਪਈ ਹੈ। ਜਿਸ ’ਚੋਂ 1 ਲੱਖ 13 ਕੁਇੰਟਲ ਦੇ ਕਰੀਬ ਕਣਕ ਅਣਲਿਫਟਿਡ ਪਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ। ਬੁੱਧਵਾਰ ਨੂੰ ਸਵੇਰੇ ਮੌਸਮ ਕਾਫ਼ੀ ਸਾਫ਼ ਸੀ ਪਰ ਦਿਨ ਢਲਦੇ ਹੀ ਜ਼ੋਰਦਾਰ ਮੀਂਹ ਆਇਆ ਤੇ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ। ਜਿਸ ਨੇ ਜਿੱਥੇ ਖੇਤਾਂ ’ਚ ਖੜੀ ਫ਼ਸਲ ਦਾ ਨੁਕਸਾਨ ਕਰ ਦਿੱਤਾ।