ਸਹਾਇਕ ਥਾਣੇਦਾਰ ਸੋਹਣ ਸਿੰਘ ਦੀ Heart Attack ਨਾਲ ਮੌਤ, ਪੁਲਿਸ ਟੁਕੜੀ ਵੱਲੋਂ ਸ਼ੋਕ ਸਲਾਮੀ

ਲੁਧਿਆਣਾ: ਸਮਰਾਲਾ  (Samrala) ਦੇ ਹਰਨਾਮ ਨਗਰ ਦੇ ਵਸਨੀਕ ਅਤੇ ਥਾਣਾ ਸਦਰ ਖੰਨਾ ਵਿਖੇ ਡਿਊਟੀ ਤੇ ਤਾਇਨਾਤ ਸਹਾਇਕ ਥਾਣੇਦਾਰ ਸੋਹਣ ਸਿੰਘ ਦੀ (heart attack)  ਅਟੈਕ ਹੋਣ…

ਲੁਧਿਆਣਾ: ਸਮਰਾਲਾ  (Samrala) ਦੇ ਹਰਨਾਮ ਨਗਰ ਦੇ ਵਸਨੀਕ ਅਤੇ ਥਾਣਾ ਸਦਰ ਖੰਨਾ ਵਿਖੇ ਡਿਊਟੀ ਤੇ ਤਾਇਨਾਤ ਸਹਾਇਕ ਥਾਣੇਦਾਰ ਸੋਹਣ ਸਿੰਘ ਦੀ (heart attack)  ਅਟੈਕ ਹੋਣ ਕਾਰਨ ਮੌਤ ਹੋ ਗਈ। ਅੱਜ ਉਨ੍ਹਾਂ ਦਾ ਅੰਤਮ ਸਸਕਾਰ ਸਮਰਾਲਾ ਦੇ ਸਮਸਾਨਘਾਟ ਵਿਖੇ ਕੀਤਾ ਗਿਆ, ਜਿਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦੀ ਰਸਮ ਉਨ੍ਹਾਂ ਦੇ ਲੜਕੇ ਵੱਲੋਂ ਦਿੱਤੀ।ਸਸਕਾਰ ਤੋਂ ਪਹਿਲਾਂ ਪੁਲਿਸ ਦੀ ਟੁਕੜੀ ਵੱਲੋਂ ਸ਼ੋਕ ਸਲਾਮੀ ਦਿੱਤੀ ਗਈ। 

ਇਹ ਵੀ ਪੜ੍ਹੋ- ਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮ 

ਇਸ ਦੌਰਾਨ ਪੁਲਿਸ ਜਿਲਾ ਖੰਨਾਂ ਤੋਂ ਪਹੁੰਚੇ ਐਸ.ਪੀ.ਤੇਜਿੰਦਰ ਸਿੰਘ ਸੰਧੂ, ਡੀ.ਐਸ.ਪੀ. ਰਾਜਪਰਮਿੰਦਰ ਸਿੰਘ, ਸੇਵਾਮੁਕਤ ਐਸ.ਪੀ. ਸਤਨਾਮ ਸਿੰਘ,  ਐਸ.ਐਚ.ਓ. ਸਦਰ ਖੰਨਾ ਤੇ ਸਮਰਾਲਾ ਵਲੋਂ ਸਰਧਾਂਜਲੀ ਦਿੱਤੀ ਗਈ।

ਸਸਕਾਰ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਸੀਨੀਅਰ ਵਾਇਸ ਪ੍ਰਧਾਨ ਸਨੀ ਦੁਆ, ਸਹਾਇਕ ਥਾਣੇਦਾਰ ਤਰਲੋਚਨ ਸਿੰਘ, ਹਰਜਿੰਦਰ ਸਿੰਘ ਭੈਣੀ, ਰਘਵੀਰ ਸਿੰਘ, ਮਨਜੀਤ ਸਿੰਘ ਢੀਂਡਸਾ ਤੋਂ ਇਲਾਵਾ ਭਾਜਪਾ ਦੇ ਮੰਡਲ ਪ੍ਰਧਾਨ ਯਸਪਾਲ ਮਿੰਟਾ ਤੇ ਸਮਾਜਸੇਵੀਂ ਸਿਵ ਕੁਮਾਰ ਸਿਵਲੀ ਹਾਜਰ ਸਨ।

ਇਹ ਵੀ ਪੜੋ: ਪੰਜਾਬ ‘ਚ ਕੋਰੋਨਾ ਦੀ ਰਫ਼ਤਾਰ ‘ਤੇ ਲੱਗੀ ਬ੍ਰੇਕ, 53 ਦਿਨਾਂ ਬਾਅਦ 3 ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਕੇਸ ਦਰਜ

Leave a Reply

Your email address will not be published. Required fields are marked *