ਆਸਟ੍ਰੇਲੀਆ ਵਿਖੇ ਭਿਆਨਕ ਹਾਦਸਾ, ਸਕੂਲੋਂ ਸਾਈਕਲ ਉਤੇ ਘਰ ਪਰਤ ਰਿਹਾ ਸੀ ਪੰਜਾਬੀ ਬੱਚਾ, ਸਕੂਲ ਬੱਸ ਨੇ ਮਾਰੀ ਟੱਕਰ, ਮੌਤ 

ਆਸਟ੍ਰੇਲੀਆ ਵਿਚ ਸਾਈਕਲ ਉਤੇ ਸਕੂਲੋਂ ਘਰ ਪਰਤਦੇ ਪੰਜਾਬੀ ਜਵਾਕ ਨੂੰ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜਵਾਕ ਦੀ ਦਰਦਨਾਕ ਮੌਤ ਹੋ ਗਈ। ਇਹ…

ਆਸਟ੍ਰੇਲੀਆ ਵਿਚ ਸਾਈਕਲ ਉਤੇ ਸਕੂਲੋਂ ਘਰ ਪਰਤਦੇ ਪੰਜਾਬੀ ਜਵਾਕ ਨੂੰ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜਵਾਕ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸੂਬਾ ਕੂਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਦੇ ਇਲਾਕੇ ਵਿੱਚ ਵਾਪਰਿਆ। ਬੱਚੇ ਦੀ ਪਛਾਣ ਗੁਰਮੰਤਰ ਸਿੰਘ ਗਿੱਲ (11) ਸਪੁੱਤਰ ਦਲਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ। ਇਸ ਦਰਦਨਾਕ ਹਾਦਸੇ ‘ਚ ਬੱਚੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।
ਰਾਜਦੀਪ ਲਾਲੀ ਨੇ ਇਸ ਮੰਦਭਾਗੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦਾ ਸਬੰਧ ਪੰਜਾਬ ਦੇ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨਾਲ ਹੈ। ਗੁਰਮੰਤਰ ਸਿੰਘ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ। ਆਸਟ੍ਰੇਲੀਆਈ ਤੇ ਪੰਜਾਬੀ ਭਾਈਚਾਰੇ ਵੱਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬੀਤੇ ਦਿਨ ਮੰਗਲਵਾਰ ਨੂੰ ਦੁਪਹਿਰ 3.45 ਵਜੇ ਦੇ ਕਰੀਬ ਜਦੋਂ ਗੁਰਮੰਤਰ ਸਿੰਘ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਸਕੂਲ ਬੱਸ ਨੇ ਲੜਕੇ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਐਮਰਜੈਂਸੀ ਸੇਵਾਵਾਂ ਵੱਲੋਂ ਇਲਾਜ ਲਈ ਤੁਰੰਤ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ।
ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੱਚੇ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਬੱਸ ਡ੍ਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੋਰੈਂਸਿਕ ਕਰੈਸ਼ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਗਵਾਹਾਂ ਜਾਂ ਸਬੰਧਿਤ ਘਟਨਾ ਨੂੰ ਵੇਖਣ ਵਾਲੇ ਵਿਅਕਤੀਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *