ਰੋਹਤਕ (ਇੰਟ.)- ਦੇਸ਼ ਵਿਚ ਫੈਲੀ ਮਹਾਮਾਰੀ ਨਾਲ ਜੇਲ ਵਿਚ ਆਪਣੇ ਅਪਰਾਧਾਂ ਦੀ ਸਜ਼ਾ ਕੱਟ ਰਹੇ ਬਾਬਾ ਵੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਬੀਤੇ ਦਿਨੀਂ ਆਸਾਰਾਮ ਬਾਪੂ ਦੀ ਸਿਹਤ ਖਰਾਬ ਹੋਈ ਹੈ, ਪਰ ਇਸ ਵਾਰ ਰੋਹਤਕ ਜੇਲ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਤ ਰਾਮ ਰਹੀਮ ਸਿੰਘ ਦੀ ਸਿਹਤ ਬੁੱਧਵਾਰ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਸਿੰਘ ਨੂੰ ਰੋਹਤਕ ਪੀ.ਜੀ.ਆਈ. ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਗੁਰਮੀਤ ਸਿੰਘ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੋਰੋਨਾ ਦੇ ਨਤੀਜੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ, ਦੱਸ ਦਈਏ ਕਿ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਗੁਰਮੀਤ ਸਿੰਘ ਨੂੰ ਹਸਪਤਾਲ ਦੇ ਵੀ.ਆਈ.ਪੀ. ਵਾਰਡ ਵਿਚ ਲਿਆਂਦਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੇਲ ਵਿਚ ਰੇਪ ਮਾਮਲੇ ਦੀ ਸਜ਼ਾ ਕੱਟ ਰਹੇ ਆਸਾਰਾਮ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਖਬਰਾਂ ਮੁਤਾਬਕ ਗੁਰਮੀਤ ਸਿੰਘ ਨੂੰ ਪਹਿਲਾਂ ਤੇਜ਼ ਬੁਖਾਰ ਆਇਆ ਪਰ ਉਸ ਦੌਰਾਨ ਉਨ੍ਹਾਂ ਦਾ ਇਲਾਜ ਜੇਲ ਵਿਚ ਹੀ ਚੱਲ ਰਿਹਾ ਸੀ।
ਬੁੱਧਵਾਰ ਦੇ ਦਿਨ ਜੇਲ ਵਿਚ ਹੀ ਸਿਹਤ ਖਰਾਬ ਹੋਣ ‘ਤੇ ਉਸ ਨੂੰ ਰੋਹਤਕ ਦੇ ਪੀ.ਜੀ.ਆਈ. ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਗੁਰਮੀਤ ਸਿੰਘ ਦੀ ਸਿਹਤ ਨੂੰ ਲੈ ਕੇ ਪੁਲਸ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਤੱਕ ਗੁਰਮੀਤ ਨੂੰ ਕਈ ਗੱਡੀਆਂ ਦੀ ਸੁਰੱਖਿਆ ਘੇਰੇ ਵਿਚ ਲਿਆਂਦਾ ਗਿਆ। ਹਸਪਤਾਲ ਦੇ ਚਾਰੋ ਪਾਸੇ ਸੁਰੱਖਿਆ ਘੇਰਾ ਵੀ ਬਣਾਇਆ ਗਿਆ ਹੈ। ਪੁਲਸ ਗੁਰਮੀਤ ਸਿੰਘ ਦੇ ਹਮਾਇਤੀਆਂ ‘ਤੇ ਵੀ ਨਜ਼ਰ ਬਣਾਏ ਹੋਏ ਹਨ।
ਬਾਬਾ ਰਾਮ ਰਹੀਮ ਨੂੰ ਹੋਇਆ ਕੋਰੋਨਾ, ਹਸਪਤਾਲ ਵਿਚ ਕਰਵਾਇਆ ਦਾਖਲ
ਰੋਹਤਕ (ਇੰਟ.)- ਦੇਸ਼ ਵਿਚ ਫੈਲੀ ਮਹਾਮਾਰੀ ਨਾਲ ਜੇਲ ਵਿਚ ਆਪਣੇ ਅਪਰਾਧਾਂ ਦੀ ਸਜ਼ਾ ਕੱਟ ਰਹੇ ਬਾਬਾ ਵੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਬੀਤੇ ਦਿਨੀਂ ਆਸਾਰਾਮ…
