National News : ਜੇ ਤੁਸੀਂ ਵੀ ਆਨਲਾਈਨ ਫੂਡ ਆਰਡਰ ਕਰ ਕੇ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਇਸ ਮਹਿਲਾ ਦੀ ਹਡ ਬੀਤੀ ਸੁਣ ਕੇ ਤੁਸੀਂ ਆਨਲਾਈਨ ਫੂਡ ਆਰਡਰ ਕਰਨ ਤੋਂ ਤੋਬਾ ਕਰ ਲਵੋਗੇ। ਦਰਅਸਲ, ਮਾਮਲਾ ਮੁੰਬਈ ਦਾ ਹੈ। ਇੱਥੋਂ ਦੇ ਮਲਾਡ ‘ਚ ਇਕ ਮਹਿਲਾ ਵੱਲੋਂ ਆਰਡਰ ਕੀਤੀ ਗਈ ਆਈਸਕ੍ਰੀਮ ਵਿਚੋਂ ਕੱਟੀ ਹੋਈ ਮਨੁੱਖੀ ਉਂਗਲ ਨਿਕਲੀ। ਇਹ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਹਿਲਾ ਨੇ ਤੁਰੰਤ ਨਜ਼ਦੀਕੀ ਮਲਾਡ ਪੁਲਿਸ ਸਟੇਸ਼ਨ ਪਹੁੰਚ ਕੇ ਇਸ ਦੀ ਸੂਚਨਾ ਦਿੱਤੀ।
ਐਮਬੀਬੀਐਸ ਮਹਿਲਾ ਡਾਕਟਰ ਬ੍ਰੈਂਡਨ ਫੇਰਾਓ ਨੇ ਦੱਸਿਆ ਕਿ ਉਸ ਨੇ ਇਹ ਆਈਸਕ੍ਰੀਮ ਯਮੋ ਆਈਸਕ੍ਰੀਮ ਤੋਂ ਆਨਲਾਈਨ ਆਰਡਰ ਕੀਤੀ ਸੀ। ਉਸ ਨੇ ਅੱਧੇ ਤੋਂ ਵੱਧ ਆਈਸਕ੍ਰੀਮ ਖਾ ਵੀ ਲਈ ਸੀ। ਅਚਾਨਕ ਉਸ ਦੇ ਮੂੰਹ ਵਿਚ ਕੁੱਝ ਆਇਆ। ਉਸ ਨੇ ਮੂੰਹ ਵਿਚੋਂ ਟੁੱਕੜਾ ਕੱਢਿਆ ਜੋ ਕਿਸੇ ਦੀ ਕੱਟੀ ਹੋਈ ਉਂਗਲੀ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਈ। ਪੇਸ਼ੇ ਤੋਂ ਐੱਮਬੀਬੀਐੱਸ ਡਾਕਟਰ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਇਹ ਕਿਸੇ ਦਾ ਅੰਗੂਠਾ ਹੈ। ਉਹ ਅੰਗੂਠੇ ‘ਤੇ ਨਹੁੰ ਅਤੇ ਉਂਗਲਾਂ ਦੇ ਨਿਸ਼ਾਨ ਵੀ ਦੇਖ ਸਕਦਾ ਸੀ। ਇਸ ਤੋਂ ਬਾਅਦ ਉਸ ਨੇ ਪਹਿਲਾਂ ਉਂਗਲ ਨੂੰ ਬਰਫ਼ ‘ਚ ਰੱਖਿਆ ਅਤੇ ਫਿਰ ਤੁਰੰਤ ਥਾਣੇ ‘ਚ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਯਮੋ ਆਈਸਕ੍ਰੀਮ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਪੁਲਿਸ ਨੇ ਆਈਸਕ੍ਰੀਮ ਵਿਚ ਮਿਲੀ ਮਨੁੱਖੀ ਉਂਗਲੀ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਨਲਾਈਨ ਫੂਡ ਆਰਡਰ ਕਰ ਕੇ ਖਾਣ ਵਾਲੇ ਸਾਵਧਾਨ ! ਆਈਸ ਕ੍ਰੀਮ ਵਿਚੋਂ ਨਿਕਲੀ ਕੱਟੀ ਹੋਈ ਮਨੁੱਖੀ ਉਂਗਲੀ, ਮਹਿਲਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
National News : ਜੇ ਤੁਸੀਂ ਵੀ ਆਨਲਾਈਨ ਫੂਡ ਆਰਡਰ ਕਰ ਕੇ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਇਸ ਮਹਿਲਾ ਦੀ ਹਡ ਬੀਤੀ ਸੁਣ…
