ਲੁਧਿਆਣਾ ‘ਚ ਮਨਾਇਆ ਗਿਆ ਭੀਮ ਰਾਓ ਅੰਬੇਡਕਰ ਦਾ ਜਨਮਦਿਨ
ਲੁਧਿਆਣਾ ( ਰਾਜਵਿੰਦਰ ਸਿੰਘ)- ਵੱਖ ਵੱਖ ਪਾਰਟੀਆਂ ਵੱਲੋਂ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਉਹਨਾਂ ਦੀ ਦੇਸ਼ ਪ੍ਰਤੀ ਸ਼ਰਧਾ ਤੇ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਭੀਮ ਰਾਓ ਅੰਬੇਡਕਰ ਦੇ ਬੁੱਤ ਤੇ ਫੁੱਲ ਮਾਲਾ ਭੇਂਟ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਇਸ ਦੌਰਾਨ ਵੱਡੀ ਤਾਦਾਦ ਚ ਯੂਥ ਵੱਲੋਂ ਵੀ ਪੈਦਲ ਮਾਰਚ ਕੱਢ ਕੇ ਅਤੇ ਮੋਟਰਸਾਈਕਲਾਂ ਤੇ ਇਕ ਰੈਲੀ ਕੱਢ ਕੇ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਆਖੀ ਨਾਲ ਹੀ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਅੱਜ ਹਰ ਵਰਗ ਪ੍ਰੇਸ਼ਾਨ ਹੈ ਅਤੇ ਦਲਿਤਾਂ ਦਾ ਸਾਥ ਦੇਣ ਲਈ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਚ ਆਜ਼ਾਦ ਸਮਾਜ ਪਾਰਟੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ