Yemen Stampede: ਯਮਨ ਦੀ ਰਾਜਧਾਨੀ ਸਨਾ ‘ਚ ਭਾਜੜ ‘ਚ ਘੱਟੋ-ਘੱਟ 85 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਮੀਡੀਆ ਰਿਪੋਰਟਸ ਮੁਤਾਬਿਕ 13 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹੂਤੀ-ਨਿਯੰਤਰਿਤ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੇ ਆਖਰੀ ਦਿਨਾਂ ਵਿਚ ਜ਼ਕਾਤ ਵੰਡਣ ਵਾਲੇ ਵਪਾਰੀਆਂ ਦੌਰਾਨ ਭਾਜੜ ਮੱਚ ਗਈ। ਬੁਲਾਰੇ ਨੇ ਇਸ ਘਟਨਾ ਨੂੰ ‘ਦੁਖਦਾਈ’ ਦੱਸਿਆ ਹੈ।
ਜ਼ਕਾਤ ਕੀ ਹੈ?
ਜ਼ਕਾਤ ਇੱਕ ਕਿਸਮ ਦਾ ਦਾਨ ਹੈ। ਹਰ ਸਮਰੱਥ ਮੁਸਲਮਾਨ ਲਈ ਹਰ ਸਾਲ ਆਪਣੀ ਕੁੱਲ ਸੰਪਤੀ ਦਾ 2.5 ਪ੍ਰਤੀਸ਼ਤ ਜ਼ਕਾਤ ਵਜੋਂ ਗਰੀਬਾਂ ਵਿੱਚ ਵੰਡਣਾ ਲਾਜ਼ਮੀ ਹੈ।ਮਿਲੀ ਜਾਣਕਾਰੀ ਮੁਤਾਬਿਕ ਜ਼ਕਾਤ ਲਈ ਸੈਂਕੜੇ ਲੋਕ ਇੱਕ ਸਕੂਲ ਵਿੱਚ ਇਕੱਠੇ ਹੋਏ ਸਨ। ਇੱਥੇ ਹਰ ਵਿਅਕਤੀ ਨੂੰ 5,000 ਯਮਨੀ ਰਿਆਲ ਜਾਂ ਭਾਰਤੀ ਕਰੰਸੀ ਵਿੱਚ ਲਗਭਗ 1500 ਰੁਪਏ ਮਿਲਣੇ ਸਨ।ਗ੍ਰਹਿ ਮੰਤਰਾਲੇ ਨੇ ਇੱਕ ਵੱਖਰੇ ਬਿਆਨ ਵਿੱਚ ਇਹ ਵੀ ਕਿਹਾ ਕਿ ਜ਼ਕਾਤ ਸਮਾਗਮ ਦੇ ਆਯੋਜਨ ਲਈ ਜ਼ਿੰਮੇਵਾਰ ਦੋ ਕਾਰੋਬਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।