ਲਖਨਊ (ਇੰਟ.)-ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਪ੍ਰਬੰਧਾਂ ਨੂੰ ਲੈ ਕੇ ਯੋਗੀ ਸਰਕਾਰ ਦੀ ਮਸ਼ੀਨਰੀ ‘ਤੇ ਬੀ.ਜੇ.ਪੀ. ਦੇ ਵਿਧਾਇਕ ਹੀ ਸਵਾਲ ਚੁੱਕ ਰਹੇ ਹਨ। ਬੀ.ਜੇ.ਪੀ. ਦੇ ਬਾਕੀ ਸਾਰੇ ਐੱਮ.ਐੱਲ.ਏ. ਲਗਾਤਾਰ ਸੀ.ਐੱਮ. ਯੋਗੀ ਨੂੰ ਚਿੱਠੀ ਲਿਖ ਕੇ ਇਹ ਆਖ ਰਹੇ ਹਨ ਕਿ ਸੂਬੇ ਵਿਚ ਉਹ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਮਰੀਜ਼ਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ। ਲਖਨਊ ਮੱਧ ਦੇ ਐੱਮ.ਐੱਲ.ਏ. ਅਤੇ ਮੰਤਰੀ ਬ੍ਰਿਜੇਸ਼ ਪਾਠਕ ਤੋਂ ਸ਼ੁਰੂ ਹੋਏ ਸਿਲਸਿਲੇ ਵਿਚ ਹੁਣ ਨਵਾਂ ਨਾਂ ਲਖੀਮਪੁਰ ਖੀਰੀ ਦੇ ਵਿਧਾਇਕ ਲੋਕੇਂਦਰ ਪ੍ਰਤਾਪ ਸਿੰਘ ਦਾ ਹੈ। ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ।
ਵਿਧਾਇਕ ਨੇ ਸੀ.ਐੱਮ. ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਲੋਕਾਂ ਦੀ ਮੌਤ ਹੋਈ ਹੈ ਅਤੇ ਅਸੀਂ ਚਾਹ ਕੇ ਵੀ ਆਪਣੇ ਲੋਕਾਂ ਨੂੰ ਬਚਾ ਨਹੀਂ ਸਕੇ। ਉਥੇ ਹੀ ਕਾਨਪੁਰ ਦੇ ਸੰਸਦ ਸਤਿਯਦੇਵ ਪਚੌਰੀ ਨੇ ਜ਼ਿਲੇ ਦੇ ਇੰਚਾਰਜ ਮੰਤਰੀ ਅਤੇ ਡਿਪਟੀ ਸੀ.ਐੱਮ. ਕੇਸ਼ਵ ਪ੍ਰਸਾਦ ਮੌਰਿਯ ਨੂੰ ਚਿੱਠੀ ਲਿਖ ਕੇ ਕੋਰੋਨਾ ਦੇ ਹਾਲਾਤਾਂ ਦੀ ਹਕੀਕਤ ਦੱਸੀ ਹੈ।
ਆਪਣੀ ਚਿੱਠੀ ਵਿਚ ਲੋਕੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਲਗਾਤਾਰ ਕੋਰੋਨਾ ਪੀੜਤਾਂ ਦੇ ਮਾਮਲੇ ਵੱਧ ਰਹੇ ਹਨ ਅਤੇ ਇਹ ਲਗਾਤਾਰ ਵੱਧ ਰਹੇ ਹਨ। ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ ਪਰ ਕੋਈ ਜ਼ਿਆਦਾ ਅਸਰ ਨਹੀਂ ਹੋ ਰਿਹਾ। ਅਸੀਂ ਕੁਝ ਨਹੀਂ ਕਰ ਪਾ ਰਹੇ ਅਤੇ ਸਾਡੇ ਸਾਹਮਣੇ ਲੋਕ ਮਰ ਰਹੇ ਹਨ। ਅਜਿਹਾ ਕੋਈ ਪਿੰਡ ਨਹੀਂ ਹੈ ਜਿੱਥੇ ਕੋਈ ਕੋਰੋਨਾ ਦੇ ਮਾਮਲੇ ਨਾ ਹੋਣ। ਇਸੇ ਦੌਰਾਨ ਵਿਧਾਇਕ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਲਖੀਮਪੁਰ ਜਨਪਦ ਵਿਚ ਆਕਸੀਜਨ ਦੀ ਵਧੇਰੇ ਕਮੀ ਵੇਖਣ ਨੂੰ ਮਿਲੀ ਹੈ ਅਤੇ ਇਸ ਦੀ ਘਾਟ ਕਾਰਣ ਲੋਕਾਂ ਦੀ ਮੌਤ ਹੋ ਰਹੀ ਹੈ। ਤਹਿਸੀਲ ਪੱਧਰ ਦੇ ਕਮਿਊਨਿਟੀ ਸਿਹਤ ਕੇਂਦਰਾਂ ‘ਤੇ ਵੀ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਦੇ ਕਾਰਣ ਲੋਕ ਮਰਦੇ ਜਾ ਰਹੇ ਹਨ।
ਯੋਗੀ ਸਰਕਾਰ ਦੀ ਮਸ਼ੀਨਰੀ ਤੇ BJP ਵਿਧਾਇਕ ਹੀ ਚੁੱਕ ਰਹੇ ਸਵਾਲ
ਲਖਨਊ (ਇੰਟ.)-ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਪ੍ਰਬੰਧਾਂ ਨੂੰ ਲੈ ਕੇ ਯੋਗੀ ਸਰਕਾਰ ਦੀ ਮਸ਼ੀਨਰੀ ‘ਤੇ ਬੀ.ਜੇ.ਪੀ. ਦੇ ਵਿਧਾਇਕ ਹੀ ਸਵਾਲ ਚੁੱਕ ਰਹੇ ਹਨ। ਬੀ.ਜੇ.ਪੀ. ਦੇ…
