ਜੰਡਿਆਲਾ ਗੁਰੂ: ਕੇਂਦਰ ਵੱਲੋਂ ਪਾਸ ਕੀਤੇ ਗਏ (farm law)ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ ‘ਤੇ ਬੈਠੇ ਹਨ ਅਤੇ ਅੱਜ ਦਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਵਿਚਕਾਰ (Kisan andolan) ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੇ ਕਿਸਾਨਾਂ ਵੱਲੋਂ ਹੱਥ ‘ਚ (BLACK DAY) ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਅੱਜ ਕਿਸਾਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਸੂਬਿਆਂ ਵਿਚ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਚਲਦੇ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਕਿਸਾਨ ਮਜਦੂਰ ਕਮੇਟੀ ਦੇ ਆਗੂਆਂ ਵੱਲੋਂ ਬੱਸ ਸਟੈਂਡ ਜੰਡਿਆਲਾ ਗੁਰੂ ਵਿਖੇ ਕਾਲੀਆ ਝੰਡਿਆ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਮਜਦੂਰ,ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਕਾਲਾ ਦਿਵਸ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਤਾਂ ਜੋ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਜੇ ਇਹ ਕਾਨੂੰਨ ਰੱਦ ਨਹੀਂ ਹੋਏ ਤਾਂ ਵਪਾਰੀ ਵਰਗ ਤੇ ਦੁਕਾਨਦਾਰਾਂ ਦੇ ਕਾਰੋਬਾਰ ਬਰਬਾਦ ਹੋ ਜਾਣੇ ਹਨ। ਇਸ ਲਈ ਸਾਡੇ ਜਥੇਬੰਦੀਆਂ ਵੱਲੋਂ ਇਹ ਸੰਘਰਸ਼ ਕਿਸਾਨਾਂ ਦੇ ਹੱਕ ਵਿੱਚ ਜਾਰੀ ਰਿਹੇਗਾ। ਕਿਸਾਨਾਂ ਦੇ ਹੱਕ ਵਿੱਚ ਜੰਡਿਆਲਾ ਗੁਰੂ ਤੋਂ ਐਸ ਜੀ ਪੀ ਸੀ ਮੈਂਬਰ ਅਮਰਜੀਤ ਸਿੰਘ ਬੰਡਾਲਾ ਨੇ ਆਪਣੇ ਪਿੰਡ ਬੰਡਾਲਾ ਵਿਚ ਘਰਾਂ ਤੇ ਦੁਕਾਨਾਂ ਉਪਰ ਕਾਲੀਆ ਝੰਡੀਆਂ ਲਗਾਈਆਂ।
ਇਹ ਵੀ ਪੜੋ: ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ
ਇਸ ਮੌਕੇ ਉਹਨਾਂ ਕਿਹਾ ਅੱਜ ਸਾਰੇ ਦੇਸ਼ ਵਿੱਚ ਬਹੁਤ ਵੱਡਾ ਰੋਸ ਵਜੋਂ ਦਿਨ ਮਨਾ ਰਹੇ ਹਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕਾਲੇ ਕਨੂੰਨ ਬਣਾਏ ਹਨ ਦੇਸ਼ ਦੇ ਹੱਕ ਵਿੱਚ ਨਹੀਂ ਹਨ। 75% ਲੋਕ ਪਿੰਡਾਂ ਵਿੱਚ ਰਹਿ ਰਹੇ ਹਨ ਤੇ ਪਿੰਡਾਂ ਦੇ ਲੋਕ ਕਿਸਾਨੀ ਨਾਲ ਜੁੜੇ ਹਨ ਜੇ ਇਹ ਕਾਨੂੰਨ ਬਣ ਗਏ ਤਾਂ ਦੇਸ਼ ਨੂੰ ਇਸ ਨਾਲ ਬਹੁਤ ਨੁਕਸਾਨ ਹੋਵੇਗਾ ।ਪੰਜਾਬ ਵਿੱਚ ਕੋਈ ਇੰਡਸਟਰੀ ਨਹੀਂ ਤੇ ਸਾਰੇ ਲੋਕ ਖੇਤੀ ਤੇ ਨਿਰਭਰ ਹਨ। ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਹੱਕ ‘ਚ ਖੜੀ ਹੈ।
ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਐਸ ਜੀ ਪੀ ਸੀ ਨੇ ਇਹਨਾਂ ਕਾਲੇ ਕਨੂੰਨ ਦਾ ਵਿਰੋਧ ਕੀਤਾ ਹੈ।ਅੱਜ ਵੀ ਸਾਰੇ ਪਿੰਡ ਤੇ ਦੁਕਾਨਾਂ ਉਪਰ ਕਾਲੇ ਝੰਡੇ ਲਾ ਕੇ ਕੇਂਦਰ ਸਰਕਾਰ ਨੂੰ ਰੋਸ ਪ੍ਰਗਟ ਕਰ ਰਹੇ ਹਨ। ਇਸ ਮੌਕੇ ਜਰਮਨ ਸਿੰਘ ਆਗੂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਉਪਰ ਕਾਲੇ ਕਨੂੰਨ ਥੋਪੇ ਗਏ ਹਨ ਤੇ ਦਿੱਲੀ ਬਾਰਡਰਾਂ ਉਪਰ ਸੰਘਰਸ਼ ਕਰਦਿਆਂ ਨੂੰ 6 ਮਹੀਨੇ ਹੋ ਗਏ ਹਨ। ਇਸ ਲਈ ਅੱਜ ਸਾਰੇ ਦੇਸ਼ ਵਿੱਚ ਕਾਲਾ ਦਿਨ ਵੱਜੋਂ ਹਰ ਵਰਗ ਦੇ ਲੋਕ ਆਪਣੇ ਆਪਣੇ ਘਰਾਂ ਉਪਰ ਅਤੇ ਆਪਣੀਆਂ ਵਾਹਨਾਂ ਤੇ ਕਾਲੇ ਝੰਡੇ ਲਗਾ ਕੇ ਰੋਸ ਵਜੋਂ ਮਨਾ ਰਹੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਇਹ ਅੰਦੋਲਨ ਜਾਰੀ ਰਿਹੇਗਾ।
ਇਹ ਵੀ ਪੜ੍ਹੋ- ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨ