ਬੰਬੇ ਹਾਈ ਕੋਰਟ ਤੋਂ ਆਰਿਅਨ ਖਾਨ ਦੇ ਬੇਲ ਆਰਡਰ ਜਾਰੀ, ਜੂਹੀ ਚਾਵਲਾ ਬਣੀ ਜ਼ਮਾਨਤੀ 

ਮੁੰਬਈ : ਬੰਬੇ ਹਾਈ ਕੋਰਟ ਨੇ ਡਰੱਗ ਕੇਸ ਮਾਮਲੇ ‘ਚ ਜ਼ਮਾਨਤ ਦੇਣ ਤੋਂ ਬਾਅਦ ਆਰਿਅਨ ਖਾਨ ਦਾ ਬੇਲ ਆਰਡਰ ਜਾਰੀ ਕਰ ਦਿੱਤਾ ਹੈ।ਆਰਿਅਨ ਖਾਨ ਨੂੰ…

ਮੁੰਬਈ : ਬੰਬੇ ਹਾਈ ਕੋਰਟ ਨੇ ਡਰੱਗ ਕੇਸ ਮਾਮਲੇ ‘ਚ ਜ਼ਮਾਨਤ ਦੇਣ ਤੋਂ ਬਾਅਦ ਆਰਿਅਨ ਖਾਨ ਦਾ ਬੇਲ ਆਰਡਰ ਜਾਰੀ ਕਰ ਦਿੱਤਾ ਹੈ।ਆਰਿਅਨ ਖਾਨ ਨੂੰ 1 ਲੱਖ ਦੇ ਮੁਚਲਕੇ ਤੇ ਬੇਲ ਦਿੱਤੀ ਗਈ ਹੈ। ਆਰਿਅਨ ਦਾ ਬੇਲ ਆਰਡਰ ਪੰਜ ਪੰਨਿਆਂ ਦਾ ਹੈ। ਜਿਸ ਵਿਚ ਜ਼ਮਾਨਤ ਦੀ ਸ਼ਰਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜ਼ਮਾਨਤ ਦੀ ਸ਼ਰਤਾਂ ਆਰਿਅਨ ਖਾਨ ਡਰੱਗ ਗਤੀਵਿਿਧਆਂ ਦੀ ਕਿਸੇ ਵੀ ਗਤੀਵਿਧੀ ‘ਚ ਸ਼ਾਮਲ ਨਹੀਂ ਹੋਣਗੇ।ਜਿਸ ਅਧਾਰ ‘ਤੇ ਐਨਸੀਬੀ ਵੱਲੋਂ ਅਪਰਾਧ ਦਰਜ ਕੀਤਾ ਗਿਆ ਹੈ।ਆਰਿਅਨ ਖਾਨ ਨੂੰ ਬਿਨਾਂ ਇਜ਼ਾਜਤ ਦੇਸ਼ ਨਹੀਂ ਛੱਡ ਸਕਦੇ।

Also Read : ਬੈਰੀਕੇਡਿੰਗ ਹਟਾਏ ਜਾਣ ‘ਤੇ ਬੋਲੇ ਰਾਹੁਲ ਗਾਂਧੀ, ਕਿਹਾ-‘ਜਲਦ ਹੀ ਹਟਣਗੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ’

ਕੋਰਟ ਨੇ ਇਹ ਵੀ ਕਿਹਾ ਕਿ ਪਾਸਪੋਰਟ ਨੂੰ ਜਲਦ ਹੀ ਵਿਸ਼ੇਸ ਅਦਾਤਲ ਵਿਚ ਸੌਪਿਆ ਜਾਵੇ। ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ।ਪ੍ਰੋਸਿਿਕਊਟ ਨੂੰ ਕਿਸੇ ਵੀ ਤਰ੍ਹਾਂ ਦਾ ਮੀਡੀਆ ‘ਚ ਬਿਆਨ ਨਹੀਂ ਦੇਣਾ ਹੈ।ਜੇਕਰ ਉਨ੍ਹਾਂ ਨੇ ਮੁੰਬਈ ਤੋਂ ਬਾਹਰ ਜਾਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਜਾਂਚ ਅਧਿਕਾਰੀ ਨੂੰ ਆਪਣੇ ਸਾਰੇ ਪ੍ਰੋਗਰਾਮ ਬਾਰੇ ਦੱਸਣਾ ਪਵੇਗਾ।

Also Read : ਗੂਗਲ ਦੀ ਜੈਸ਼-ਏ-ਮੁਹੰਮਦ ਖਿਲਾਫ ਵੱਡੀ ਕਾਰਵਾਈ, ‘ਪਲੇ ਸਟੋਰ’ ਤੋਂ ਹਟਾਇਆ ਐਪ

ਜੂਹੀ ਚਾਵਲਾ ਬਣੀ ਜ਼ਮਾਨਤੀ 
ਆਰਿਅਨ ਖਾਨ ਨੂੰ ਬੇਲ ਮਿਲ ਗਈ ਹੈ ਅਤੇ ਸ਼ੁਕਰਵਾਰ ਨੂੰ ਯਾਨੀ ਅੱਜ ਜ਼ੇਲ੍ਹ ਤੋਂ ਰਿਹਾ ਹੋ ਜਾਣਗੇ। ਐਕਟਰਸ ਅਤੇ ਸ਼ਾਹਰੁੱਖ ਖਾਨ ਦੀ ਬੇਹੱਦ ਕਰੀਬੀ ਦੋਸਤ ਜੂਹੀ ਚਾਵਲਾ ਆਰਿਅਨ ਖਾਨ ਦੇ ਵੱਲੋਂ ਜ਼ਮਾਨਤੀ ਬਣੀ ਹੈ।  ਇੱਕ ਲੱਖ ਰੁਪਏ ਜਮ੍ਹਾ ਕਰਵਾ ਕੇ ਹੀ ਆਰੀਅਨ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਹੈ।

Also Read : ਜਗਦੀਸ਼ ਟਾਈਟਲਰ ਮੁੱਦੇ ‘ਤੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ

ਹਰ ਸ਼ੁਕਰਵਾਰ ਐਨਸੀਬੀ ਦਫਤਰ ‘ਚ ਹੋਵੇਗੀ ਪੇਸ਼ੀ
ਬੰਬੇ ਹਾਈਕੋਰਟ ਨੇ ਆਰਿਅਨ,ਅਰਬਾਜ਼ ਮਰਚੈਂਟ ਅਤੇ ਮੁਨਮੁਨ ਨੂੰ ਹਰ ਸ਼ੁਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਦੇ ਵਿਚਕਾਰ ਐਨਸੀਬੀ ਮੁੰਬਈ ਕਾਰਜਕਾਲ ‘ਚ ਮੋਜ਼ੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ।ਜੇਕਰ ਕਿਸੇ ਵੀ ਸ਼ਰਤ ਦੀ ਉਲੰਘਨਾ ਕੀਤੀ ਜਾਂਦੀ ਹੈ ਤਾਂ ਅੇਨਸੀਬੀ ਜ਼ਮਾਨਤ ਰੱਦ ਕਰਨ ਲਈ ਸਿੱਧਾ ਹੀ ਵਿਸ਼ੇਸ਼ ਜੱਜ ਨੂੰ ਅਰਜ਼ੀ ਦੇਣ ਦੀ ਹੱਕਦਾਰ ਹੈ।

Also Read : ਜਗਦੀਸ਼ ਟਾਈਟਲਰ ‘ਤੇ ਮੁੜ ਛਿੜਿਆ ਵਿਵਾਦ, ਮਨਜਿੰਦਰ ਸਿਰਸਾ ਚੁੱਕੇ ਕਾਂਗਰਸ ‘ਤੇ ਵੱਡੇ ਸਵਾਲ

ਵੀਰਵਾਰ ਨੂੰ ਮਿਲੀ ਜ਼ਮਾਨਤ
ਆਰਿਅਨ ਕਾਨ ਸਮੇਤ ਤਿੰਨੇ ਆਰੋਪਿਆਂ ਦੀ ਜ਼ਮਾਨਤ ਪਟੀਸਨ ‘ਤੇ ਬੰਬੇ ਹਾਈਕੋਰਟ ‘ਚ ਤਿੰਨ ਦਿਨਾਂ ਤਕ ਸੁਣਵਾਈ ਚੱਲੀ,ਜਿਸ ਤੋਂ ਬਾਅਦ ਅਦਾਲਤ ਨੇ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਵੀਰਵਾਰ ਨੂੰ ਬੇਲ ਦੇ ਆਰਡਰ ਨਹੀਂ ਆਏ ਸੀ।ਜਿਸ ਕਾਰਨ ਆਰਿਅਨ ਖਾਨ ਦੀ ਰਿਹਾਈ ਨਹੀਂ ਹੋ ਸਕੀ ਸੀ। ਹੁਣ ਬੇਲ ਦੇ ਆਰਡਰ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਰਿਅਨ ਦੀ ਸ਼ੁਕਰਵਾਰ ਨੂੰ ਦੇਰ ਸ਼ਾਮ ਤਕ ਆਰਥਰ ਰੋਡ ਜੇਲ੍ਹ ਤੋਂ ਰਿਹਾਈ ਹੋ ਜਾਵੇਗੀ। 

Leave a Reply

Your email address will not be published. Required fields are marked *