ਫਿਰੋਜ਼ਪੁਰ: ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਸ਼ਿਕੰਜਾ ਕਸਿਆ ਗਿਆ ਹੈ। ਅੱਜ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਅਤੇ (BSF) ਬੀਐਸਐਫ ਦੇ ਐਂਟੀ ਨਾਰਕੋਟਿਕ ਸੈੱਲ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਇਕ ਨਸ਼ਾ ਤਸਕਰ ਨੂੰ 65 ਕਰੋੜ ਰੁਪਏ ਦੀ ਹੈਰੋਇਨ (Heroin) ਸਮੇਤ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਬੀਐਸਐਫ ਅਤੇ ਐਂਟੀ ਨਾਰਕੋਟਿਕ ਸੇਲ ਨੇ ਨਸ਼ਾ ਤਸਕਰ ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਰਸਤੇ ‘ਚੋਂ ਕਾਬੂ ਕੀਤਾ।
Punjab | In joint op, Ferozepur Police’s Anti Narcotic Cell & BSF arrested a drug smuggler with heroin worth Rs 65 cr
“Accused was arrested with 180 g heroin. During interrogation, he disclosed 12.9 kg heroin that was recovered from zero line of LOC,” SSP Ferozepur said (23.05) pic.twitter.com/bTJxWL3oJG
— ANI (@ANI) May 24, 2021
ਅੱਜ ਉਸ ਤੋਂ ਤਲਾਸ਼ੀ ਦੌਰਾਨ 180 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਅਤੇ ਜਦੋਂ ਉਸ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਕਨਸਾਇਨਮੈਂਟ ਬਾਰੇ ਦੱਸਿਆ। ਉਸ ਦੀ ਨਿਸ਼ਾਨ ਦੇਹੀ ‘ਤੇ ਪਾਕਿਸਤਾਨ ਤੋਂ ਆਈ ਖੇਤਾਂ ਵਿੱਚ ਭਾਰਤ ਵਾਲੇ ਪਾਸੇ ਸੁੱਟੀ ਹੋਈ ਬੀਓਪੀ ਬਸਤੀ ਰਾਮ ਲਾਲ ਬੀਐਸਐਫ ਦੀ ਬਟਾਲੀਅਨ 116 ਦੇ ਨਾਲ ਐਂਟੀ ਨਾਰਕੋਟਿਕ ਸੇਲ ਨੇ ਸਾਂਝਾ ਅਪ੍ਰੇਸ਼ਨ ਕਰ 12 ਕਿਲੋ 850 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਗਈ।
ਇੱਥੇ ਪੜ੍ਹੋ ਹੋਰ ਖ਼ਬਰਾਂ : ਡੇਰਾ ਪ੍ਰੇਮੀ ਹੱਤਿਆ ਕੇਸ: ਖਾਲਿਸਤਾਨ ਟਾਈਗਰ ਫੋਰਸ ਦੇ ਦੋ ਕਾਰਕੁਨਾਂ ਗ੍ਰਿਫ਼ਤਾਰ
ਨਸ਼ਾ ਤਸਕਰ ਤੋਂ ਕੁਲ 13 ਕਿਲੋ 30 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਗਈ। ਬਾਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਾਸ਼ਟਰੀ ਮਾਰਕੀਟ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਸ ‘ਤੇ ਪਹਿਲਾ ਕੋਈ ਮਾਮਲਾ ਦਰਜ ਨਹੀਂ ਹੈ ਪਰ ਉਸ ਦੇ ਸਕੇ ਭਰਾ ‘ਤੇ ਮਾਮਲਾ ਦਰਜ ਹੈ ਜੋ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ।