Artificial Intelligence: ਕਈ ਤਰ੍ਹਾਂ ਦੇ ਸੁਪਨੇ ਹੁੰਦੇ ਹਨ। ਕੁਝ ਸੁਪਨੇ ਰਾਤ ਨੂੰ ਸੌਂਦੇ ਸਮੇਂ ਦੇਖੇ ਜਾਂਦੇ ਹਨ, ਜਦੋਂ ਕਿ ਕੁਝ ਦਿਨ ਦੇ ਉਜਾਲੇ ਵਿੱਚ ਦਿਖਾਈ ਦਿੰਦੇ ਹਨ। ਕੁਝ ਕਲਪਨਾ ਦੇ ਕਲੀ ਵਿੱਚੋਂ ਹੁੰਦੇ ਹਨ, ਜਦੋਂ ਕਿ ਕੁਝ ਵਿੱਚ ਭਵਿੱਖ ਦੀ ਰੂਪਰੇਖਾ ਤਿਆਰ ਕਰਦੇ ਹਨ। ਇਹ ਸਾਰੇ ਸੁਪਨੇ ਇਨਸਾਨਾਂ ਦੇ ਹਨ, ਪਰ ਕਦੇ ਸੋਚਿਆ ਕੀ ਕੋਈ ਮਸ਼ੀਨ ਕਦੇ ਸੁਪਨੇ ਲੈ ਸਕਦੀ ਹੈ। ਇੱਥੇ ਤੁਸੀਂ ਸੋਚ ਰਹੇ ਹੋਵੋਗੇ ਕਿ ਮਸ਼ੀਨ ਕਿਵੇਂ ਸੁਪਨੇ ਲੈ ਸਕਦੀ ਹੈ?
ਮੰਨ ਲਓ ਕਿ ਕਿਸੇ ਦਿਨ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਪਨੇ ਦੇਖਣਾ ਸ਼ੁਰੂ ਕਰ ਦੇਵੇ, ਤਾਂ ਉਸ ਦੇ ਸੁਪਨਿਆਂ ਵਿੱਚ ਕੀ ਆਵੇਗਾ? ਜਾਂ ਜੇ ਮਸ਼ੀਨ ਸੋਚਣਾ ਸ਼ੁਰੂ ਕਰ ਦਿੰਦੀ ਹੈ ਤਾਂ ਕੀ ਹੋਵੇਗਾ। ਮਸ਼ੀਨ ਸੋਚ ਰਹੀ ਹੈ! AI ਬੋਟਾਂ ਦੇ ਜਵਾਬ ਕਿਸੇ ਲੇਖ ਤੋਂ ਕਾਪੀ ਪੇਸਟ ਨਹੀਂ ਹਨ, ਬਲਕਿ ਇਸਦੀ ਆਪਣੀ ਰਚਨਾ ਹੈ।
ਅਸੀਂ ਗੱਲ ਕਰ ਰਹੇ ਹਾਂ AI ਚੈਟਬੋਟਸ ਦੀ, ਜਿਸ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾ ਰਹੇ ਹਨ। ਕਈ ਮਾਹਿਰਾਂ ਦਾ ਕਹਿਣਾ ਇਹ ਹੈ ਕਿ AI ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰ ਦੇਣਗੇ, ਜਦੋਂ ਕਿ ਕੁਝ ਮਾਹਿਰ ਸੋਚਦੇ ਹਨ ਕਿ ਇਕ ਦਿਨ AI ਪੂਰੀ ਦੁਨੀਆਂ ਨੂੰ ਆਪਣੇ ਕਬਜ਼ੇ ਵਿਚ ਕਰ ਲੈਣਗੇ। ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ‘ਚ ਕੁਝ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ। ਇਹ ਤਸਵੀਰਾਂ ਬੋਟ ਦੇ ਸੁਪਨਿਆਂ ਦੀਆਂ ਹਨ।
ਮਿਡਜਰਨੀ ਕੀ ਹੈ?
ਚੈਟਬੋਟਸ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੁਰਖੀਆਂ ਵਿੱਚ ਹਨ। ਚੈਟਜੀਪੀਟੀ ਦੇ ਲਾਂਚ ਹੋਣ ਤੋਂ ਬਾਅਦ, ਕਈ ਹੋਰ ਚੈਟਬੋਟਸ ਵੀ ਪ੍ਰਸਿੱਧ ਹੋ ਗਏ ਹਨ। ਮਿਡ ਜਰਨੀ ਇਸ ਤੋਂ ਪਹਿਲਾਂ ਦਾ ਇਸਤੇਮਾਲ ਹੋ ਰਿਹਾ ਫੋਟੋ ਜਨਰੇਟਰ ਹੈ ਅਤੇ ਇਹ ਇੱਕ ਵਧੀਆ AI ਚਿੱਤਰ ਜਨਰੇਟਰ ਹੈ। ਯਾਨੀ ਇਹ ਬੋਟ ਤੁਹਾਡੀ ਦਿੱਤੀ ਕਮਾਂਡ ‘ਤੇ ਤਸਵੀਰਾਂ ਬਣਾ ਸਕਦਾ ਹੈ। ਮਤਲਬ ਤੁਸੀਂ ਇਸ ਬੋਟ ਨੂੰ ਕਮਾਂਡ ਦਿੰਦੇ ਹੋ ਅਤੇ ਇਹ ਬੋਟ ਉਸ ਕਮਾਂਡ ਦੇ ਅਨੁਸਾਰ ਤਸਵੀਰ ਬਣਾਉਂਦਾ ਹੈ। ਕੁੱਲ ਮਿਲਾ ਕੇ, ਇਹ ਇੱਕ ਅਜਿਹਾ ਕੈਨਵਸ ਹੈ, ਜਿਸ ‘ਤੇ ਤੁਹਾਨੂੰ ਚਿੱਤਰਕਾਰੀ ਲਈ ਬੁਰਸ਼ ਦੀ ਨਹੀਂ, ਕਲਪਨਾ ਦੀ ਲੋੜ ਹੈ। ਤੁਸੀਂ ਜਿੰਨੀ ਚੰਗੀ ਤਰਾਂ ਆਪਣੀ ਕਲਪਨਾ ਨੂੰ ਐਸਪਲੈਨ ਕਰੋਗੇ ਇਹ ਉਨੀ ਹੀ ਸਫਾਈ ਅਤੇ ਸੁੰਦਰਤਾਂ ਨਾਲ ਤਸਵੀਰ ਨੂੰ ਬਣਾਏਗਾ।