ਜਲੰਧਰ ‘ਚ ਬਣੇਗਾ ਅੰਤਰਰਾਸ਼ਟਰੀ ਏਅਰਪੋਰਟ, ਅਰਵਿੰਦ ਕੇਜਰੀਵਾਲ ਨੇ ਦਿੱਤੀ ‘ਗਾਰੰਟੀ’

ਜਲੰਧਰ- ਜਿਓਂ-ਜਿਓਂ ਪੰਜਾਬ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਤਿਓਂ-ਤਿਓਂ ਸੂਬੇ ਵਿਚ ਸਿਆਸੀ ਸਰਗਰਮੀਆਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ…

ਜਲੰਧਰ- ਜਿਓਂ-ਜਿਓਂ ਪੰਜਾਬ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਤਿਓਂ-ਤਿਓਂ ਸੂਬੇ ਵਿਚ ਸਿਆਸੀ ਸਰਗਰਮੀਆਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ ਆਮ ਆਦਮੀ ਪਾਰਟੀ (Aam Aadmi Party) ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਜਲੰਧਰ (Jalandhar) ਫੇਰੀ ਉੱਤੇ ਪਹੁੰਚੇ ਹੋਏ ਹਨ। ਇਸ ਦੌਰਾਨ ਕੇਜਰੀਵਾਲ ਨੇ ਜਲੰਧਰ ਨੂੰ 2 ਗਾਰੰਟੀਆਂ (Guarantee) ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਇਕ ਹੈ ਜਲੰਧਰ ਵਿਚ ਅੰਤਰਰਾਸ਼ਟਰੀ ਏਅਰਪੋਰਟ ਬਣਾਉਣਾ।

Also Read: ਡੇਰਾ ਬਾਬਾ ਨਾਨਕ ਪਹੁੰਚੇ ਸੁਖਬੀਰ ਸਿੰਘ ਬਾਦਲ, ਸੁੱਖੀ ਰੰਧਾਵਾ ਬਾਰੇ ਆਖੀ ਵੱਡੀ ਗੱਲ

 

ਆਪਣੀ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲੰਧਰ ਵਿਚ ਸਭ ਤੋਂ ਵੱਡੀ ਸਪੋਰਟਸ ਇੰਡਸਟ੍ਰੀ ਹੈ। ਵੱਡੇ ਤੋਂ ਵੱਡੇ ਖਿਡਾਰੀ ਜਲੰਧਰ ਦਾ ਬਣਿਆ ਸਪੋਰਟ ਸਮਾਨ ਵਰਤਦੇ ਹਨ। ਸਚਿਨ ਤੇਂਦੂਲਕਰ ਜਦੋਂ ਮੈਦਾਨ ਵਿਚ ਛੱਕੇ ਮਾਰਦਾ ਸੀ ਤਾਂ ਉਸ ਦੇ ਬੱਲੇ ਵਿਚ ਜਲੰਧਰ ਹੁੰਦਾ ਸੀ। ਹਾਕੀ ਟੀਮ ਦੀ ਹਾਕੀ ਤੇ ਗੇਂਦ ਵਿਚ ਜਲੰਧਰ ਹੁੰਦਾ ਹੈ। ਪੂਰੇ ਦੇਸ਼ ਵਿਚ ਜਿੱਥੇ ਵੀ ਗੇਮਾਂ ਹੁੰਦੀਆਂ ਹਨ, ਉਥੇ ਜਲੰਧਰ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਜਦੋਂ ਪੰਜਾਬ ਵਿਚ ਆਪ ਸਰਕਾਰ ਆਵੇਗੀ ਤਾਂ ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਜਲੰਧਰ ਵਿਚ ਬਣਾਈ ਜਾਵੇਗੀ।

Also Read: ‘Facebook’ ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਹੁਣ ਆਸਾਨੀ ਨਾਲ ਵੰਡ ਸਕੋਗੇ ਖਰਚੇ

ਆਪਣੀ ਦੂਜੀ ਗਾਰੰਟੀ ਵਿਚ ਉਨ੍ਹਾਂ ਕਿਹਾ ਕਿ ਦੁਆਬੇ ਤੋਂ ਬਹੁਤ ਸਾਰੇ ਬੱਚੇ ਵਿਦੇਸ਼ ਗਏ ਹੋਏ ਹਨ, ਉਹ ਵਾਪਸ ਆਉਂਦੇ ਹਨ, ਨੇੜੇ ਕੋਈ ਏਅਰਪੋਰਟ ਨਹੀਂ ਹੈ, ਇਹ ਬਹੁਤ ਪੁਰਾਣੀ ਮੰਗ ਹੈ ਕਿ ਜਲੰਧਰ ਵਿਚ ਇੰਟਰਨੈਸ਼ਨ ਏਅਰਪੋਰਟ ਹੋਣਾ ਚਾਹੀਦਾ ਹੈ। ਸਾਡੀ ਸਰਕਾਰ ਆਉਣ ਉੱਥੇ ਜਲੰਧਰ ਵਿਚ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਜਾਵੇਗਾ।

Also Read: ਹੁਣ ਦੱਖਣੀ ਸੂਡਾਨ ’ਚ ਰਹੱਸਮਈ ਬੀਮਾਰੀ ਕਾਰਨ 100 ਲੋਕਾਂ ਦੀ ਮੌਤ, ਵਧੀ WHO ਦੀ ਚਿੰਤਾ

Leave a Reply

Your email address will not be published. Required fields are marked *