ਚੰਡੀਗੜ੍ਹ ਲੋਕ ਸਭਾ ਸੀਟ ਉਤੇ ਵੀ ਫੈਸਲਾ ਆ ਚੁੱਕਿਆ ਹੈ। ਚੰਡੀਗੜ੍ਹ ਦੀ ਜਨਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾਰੀ ਨੂੰ ਆਪਣਾ ਐਮਪੀ ਚੁਣ ਲਿਆ ਹੈ। ਮਨੀਸ਼ ਤਿਵਾਰੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 3613 ਵੋਟਾਂ ਨਾਲ ਮਾਤ ਦਿੱਤੀ ਹੈ। ਹਾਲਾਂਕਿ ਦੋਵਾਂ ਵਿਚਾਲੇ ਟੱਕਰ ਸਖਤ ਰਹੀ ਹੈ। ਪੰਜਾਬ ਵਿਚ ਵੀ ਕਾਂਗਰਸ ਦੀ ਝੋਲੀ ਵਿਚ ਸੀਟਾਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਅੰਮ੍ਰਿਤਸਰ, ਜਲੰਧਰ, ਫਤਹਿਗੜ੍ਹ ਸਾਹਿਬ ਵਿਚ ਕਾਂਗਰਸ ਦੀ ਜਿੱਤ ਪੱਕੀ ਹੋ ਚੁੱਕੀ ਹੈ।
ਹਾਲਾਂਕਿ, ਸੰਗਰੂਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਕਰੀਬ 1.68 ਲੱਖ ਵੋਟਾਂ ਨਾਲ ਹਰਾਇਆ। ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਨੇ ਵੱਡੀ ਜਿੱਤ ਦਰਜ ਕੀਤੀ ਹੈ।
ਚੰਡੀਗੜ੍ਹ ਵੀ ਕਾਂਗਰਸ ਦੇ ਨਾਂ, INDIA ਦੇ ਉਮੀਦਵਾਰ ਮਨੀਸ਼ ਤਿਵਾਰੀ ਜੇਤੂ
ਚੰਡੀਗੜ੍ਹ ਲੋਕ ਸਭਾ ਸੀਟ ਉਤੇ ਵੀ ਫੈਸਲਾ ਆ ਚੁੱਕਿਆ ਹੈ। ਚੰਡੀਗੜ੍ਹ ਦੀ ਜਨਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾਰੀ ਨੂੰ ਆਪਣਾ…
