ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਐਮਪੀ ਰਹੇ ਤੇ ਲੋਕ ਸਭਾ ਚੋਣਾਂ ਲਈ ਮੁੜ ਉਮੀਦਵਾਰ ਐਲਾਨ ਕੀਤੇ ਗਏ ਸੁਸ਼ੀਲ ਰਿੰਕੂ ਤੇ ਐਮਐਲਏ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਅੱਜ ਇਸ ਉਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀ ਹੈ। ਉਨ੍ਹਾਂ ਕਿਹਾ ਕਿ ਜਿਸਦਾ ਆਪਣਾ ਸਟੈਂਡ ਨਹੀਂ ਹੈ ਉਹ ਲੋਕਾਂ ਪਿੱਛੇ ਕੀ ਸਟੈਂਡ ਲਵੇਗਾ? ਉਨ੍ਹਾਂ ਕਿਹਾ ਕਿ ਲੀਡਰ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਪਰ ਆਪਣੇ ਸਿਆਸੀ ਮੁਫਾਦਾ ਲਈ ਵਾਰ ਵਾਰ ਪਾਰਟੀਆਂ ਬਦਲਣ ਵਾਲੇ ਰਿੰਕੂ ਵਰਗੇ ਲੀਡਰ ਸਮਾਜ ਨੂੰ ਕੀ ਸੇਧ ਦੇਣਗੇ। ਉਨ੍ਹਾਂ ਜਲੰਧਰ ਵਿਚ ਰਿੰਕੂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਹਾ ਕਿ ਜਦੋਂ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ ਤਾਂ ਕੀ ਉਦੋਂ ਉਹ ਦੇਸ਼ ਭਗਤ ਸੀ।
Charanjit Singh Channi : ਸੁਸ਼ੀਲ ਰਿੰਕੂ ਉਤੇ ਚੰਨੀ ਦਾ ਤੰਜ, ਬੋਲੇ-‘ਜਿਸ ਦਾ ਆਪਣਾ ਸਟੈਂਡ ਨਹੀਂ, ਉਹ ਲੋਕਾਂ ਪਿੱਛੇ ਕੀ ਸਟੈਂਡ ਲਵੇਗਾ’
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਐਮਪੀ ਰਹੇ ਤੇ ਲੋਕ ਸਭਾ ਚੋਣਾਂ ਲਈ ਮੁੜ ਉਮੀਦਵਾਰ ਐਲਾਨ ਕੀਤੇ ਗਏ ਸੁਸ਼ੀਲ ਰਿੰਕੂ ਤੇ ਐਮਐਲਏ…
