ਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਡਰਾਈਵ ਨੂੰ ਤੇਜ਼ ਕਰਨ…

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਡਰਾਈਵ ਨੂੰ ਤੇਜ਼ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਜੰਗੀ ਪੱਧਰ ‘ਤੇ ਵੈਕਸੀਨ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਵੈਕਸੀਨ ਨਿਰਮਾਣ ਦਾ ਕੰਮ ਬਸ ਦੋ ਕੰਪਨੀਆਂ ਕੋਲ ਨਹੀਂ ਰਹਿਣਾ ਚਾਹੀਦਾ।


ਉਨ੍ਹਾਂ ਨੇ ਕਿਹਾ ਕਿ ਅਜੇ ਅਸੀਂ ਸਵਾ ਲੱਖ ਡੋਜ਼ ਰੋਜ਼ਾਨਾ ਲਗਾ ਰਹੇ ਹਾਂ ਇਸ ਨੂੰ 3 ਲੱਖ ਰੋਜ਼ਾਨਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਪਰ ਵੱਡੀ ਸਮੱਸਿਆ ਆ ਰਹੀ ਹੈ, ਉਹ ਹੈ ਵੈਕਸੀਨ ਦੀ। ਸਾਡੇ ਕੋਲ ਕੁਝ ਹੀ ਦਿਨ ਦੀ ਵੈਕਸੀਨ ਬਚੀ ਹੈ ਅਤੇ ਇਹ ਸਮੱਸਿਆ ਦੇਸ਼ ਪੱਧਰੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸੂਬੇ ਤਾਂ ਅਜਿਹੇ ਹਨ ਜਿੱਥੇ ਵੈਕਸੀਨ ਹੋਣ ਕਾਰਣ ਟੀਕਾਕਰਣ ਸ਼ੁਰੂ ਵੀ ਨਹੀਂ ਹੋ ਸਕਿਆ। ਟੀਕਾ ਬਣਾਉਣ ਵਾਲੀਆਂ ਸਿਰਫ ਦੋ ਕੰਪਨੀਆਂ ਹਨ ਜੋ ਮਹੀਨੇ ਵਿਚ 6-7 ਕਰੋੜ ਵੈਕਸੀਨ ਬਣਾਉਂਦੀ ਹੈ। ਹੁਣ ਜ਼ਰੂਰੀ ਹੈ ਕਿ ਭਾਰਤ ਵਿਚ ਵੈਕਸੀਨ ਉਤਪਾਦਨ ਜੰਗੀ ਪੱਧਰ ‘ਤੇ ਵਧਾਈਏ।


ਕੇਜਰੀਵਾਲ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਵੈਕਸੀਨ ਬਣਾਉਣ ਦਾ ਕੰਮ ਸਿਰਫ ਦੋ ਕੰਪਨੀਆਂ ਨਾ ਕਰਨ ਸਗੋਂ ਇਹ ਕੰਮ ਕਈ ਕੰਪਨੀਆਂ ਨੂੰ ਵੰਡਣਾ ਚਾਹੀਦਾ ਹੈ। ਕੇਂਦਰ ਸਰਕਾਰ ਇਨ੍ਹਾਂ ਦੋ ਕੰਪਨੀਆਂ ਤੋਂ ਫਾਰਮੂਲਾ ਲੈਣ ਅਤੇ ਦੂਜੀਆਂ ਕੰਪਨੀਆਂ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਜਿਹੜੀਆਂ ਕੰਪਨੀਆਂ ਵੈਕਸੀਨ ਬਣਾਉਣਾ ਚਾਹੁੰਦੀਆਂ ਹਨ। ਇਹੀ ਇਕ ਤਰੀਕਾ ਹੈ ਜਿਸ ਦੇ ਰਾਹੀਂ ਅਸੀਂ ਛੇਤੀ ਤੋਂ ਛੇਤੀ ਸਾਰੇ ਭਾਰਤੀਆਂ ਨੂੰ ਟੀਕਾ ਲਗਾ ਸਕਾਂਗੇ। 
ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਆਇਆ ਸੀ ਉਸ ਵੇਲੇ ਪੀ.ਪੀ.ਈ. ਕਿੱਟ ਦੀ ਕਿੰਨੀ ਕਿੱਲਤ ਸੀ ਜੇਕਰ ਉਸ ਵੇਲੇ ਕੁਝ ਹੀ ਕੰਪਨੀਆਂ ਇਹ ਬਣਾਉਂਦੀਆਂ ਤਾਂ ਅੱਜ ਵੀ ਕਿੰਨੀ ਕਿੱਲਤ ਹੁੰਦੀ ਪਰ ਅੱਜ ਪੀ.ਪੀ.ਈ. ਕਿੱਟ ਦੀ ਕਿੱਲਤ ਨਹੀਂ ਹੈ, ਵੈਕਸੀਨ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦੇ ਉਤਪਾਦਨ ਦਾ ਇਕ ਅੰਸ਼ ਮੂਲ ਕੰਪਨੀਆਂ ਨੂੰ ਰਾਇਲਟੀ ਵਾਂਗ ਦੇ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਨਾ ਹੋਵੇ।

Leave a Reply

Your email address will not be published. Required fields are marked *