ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਹੁਣ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਝੋਨੇ ਦੀ ਫਸਲ ਬੀਜਣ ਲਈ ਕੁਝ ਅਪੀਲਾਂ ਕੀਤੀਆਂ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਨੂੰ ਖੇਤੀ ਇਕ ਲਾਹੇਵੰਦ ਧੰਦਾ ਬਣਾਉਣ ਲਈ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਪਾਣੀ ਦੀ ਘੱਟ ਵਰਤੋਂ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀਆਰ 126 ਤੇ ਝੋਨੇ ਦੀਆਂ ਪੀਏਯੂ ਵੱਲੋਂ ਮਨਜ਼ੂਰਸ਼ੁਦਾ ਕਿਸਮਾਂ ਲਾਉਣ ਨੂੰ ਹੀ ਤਰਜੀਹ ਦਿੱਤੀ ਜਾਵੇ।
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ…ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕੁਝ ਨਵਾਂ ਕਰਨ ਜਾ ਰਹੇ ਹਾਂ…ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ…Live https://t.co/9ruuLKmwIW
— Bhagwant Mann (@BhagwantMann) March 30, 2023
ਸੀਐੱਮ ਮਾਨ ਦਾ ਕਹਿਣਾ ਹੈ ਕਿ ਕੀਟ ਨਾਸ਼ਕਾਂ ਦੀ ਸਪਰੇਅ ਵੀ ਲੋੜੀਂਦੀ ਮਾਤਰਾ ਵਿਚ ਕੀਤੀ ਜਾਵੇ ਤਾਂ ਜੋ ਐਕਸਪੋਰਟ ਕਰਦੇ ਸਮੇਂ ਵਿਦੇਸ਼ਾਂ ਦੀਆਂ ਨੀਤੀਆਂ ’ਤੇ ਖਰੇ ਉਤਰ ਸਕੀਏ। ਉਨ੍ਹਾਂ ਨੇ ਕਿਹਾ ਹੈ ਕਿ ਮੂੰਗੀ ਫਸਲ ਉਥੇ ਨਾ ਬੀਜੀ ਜਾਵੇ ਜਿੱਥੇ ਨਰਮਾ ਹੁੰਦਾ ਹੈ ਕਿਉਂਕਿ ਚਿੱਟੀ ਮੱਖੀ ਮੂੰਗੀ ਤੋਂ ਨਰਮੇ ਉੱਤੇ ਮਾਰ ਕਰਦੀ ਹੈ ਜੋ ਕਿ ਨਰਮੇ ਦੀ ਫਸਲ ਨੂੰ ਬਰਬਾਦ ਕਰਦੀ ਹੈ।