ਚੰਡੀਗੜ੍ਹ: CM ਮਾਨ ਆਪਣੇ ਅਲਟੀਮੇਟਮ ਖਤਮ ਹੁੰਦੇ ਹੀ ਮੀਡੀਆ ਦੇ ਸਾਹਮਣੇ ਸਬੂਤ ਲੈਕੇ ਹਾਜ਼ਰ ਹੋ ਚੁੱਕੇ ਹਨ CM ਮਾਨ ਨੇ ਚਰਨਜੀਤ ਸਿੰਘ ਚੰਨੀ ‘ਤੇ ਲਗਾਏ ਇਲਜ਼ਾਮਾਂ ਨੂੰ ਸਾਬਿਤ ਕਰ ਦਿੱਤਾ ਹੈ। ਖਿਡਾਰੀ ਜਸਇੰਦਰ ਸਿੰਘ ਦੇ ਸਾਰੇ ਸਬੂਤਾਂ ਨੂੰ ਨਾਲ ਲੈ ਕੇ ਮੀਡੀਆ ਨੂੰ ਮੁਖਾਤਿਬ ਹੋਏ ਹਨ।
31 ਮਈ… 2 ਵਜੇ…
ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਜਨਤਕ ਕਰ ਰਿਹਾ ਹਾਂ, ਪੰਜਾਬ ਭਵਨ ਤੋਂ Live… https://t.co/AheqtsZQuE
— Bhagwant Mann (@BhagwantMann) May 31, 2023
CM ਮਾਨ ਵਲੋਂ ਚਰਨਜੀਤ ਚੰਨੀ ਦੇ ਰਿਸ਼ਵਤ ਨੂੰ ਲੈਕੇ ਖੁਲਾਸਾ ਕੀਤਾ ਗਿਆ ਕਿ ਖਿਡਾਰੀ ਦੀ ਮੁਲਾਕਾਤ ਜਿਥੇ ਖਿਡਾਰੀ ਦੇ ਪਿਤਾ ਮਨਜਿੰਦਰ ਸਿੰਘ ਵੀ ਨਾਲ ਮੌਜੂਦ ਸੀ, ਇਸ ਗੱਲ ਨੂੰ ਸਾਬਿਤ ਕਰਨ ਲਈ CM ਮਾਨ ਵੱਲੋਂ ਪੁਖਤਾ ਸਬੂਤ ਦੇ ਤੌਰ ‘ਤੇ ਤਸਵੀਰਾਂ ਵੀ ਮੀਡਿਆ ਸਾਹਮਣੇ ਰੱਖੀਆਂ ਗਈਆਂ ਹਨ। ਖਿਡਾਰੀ ਵੱਲੋਂ ਖੁਲਾਸਾ ਕੀਤਾ ਗਿਆ ਕਿ ਸਾਬਕਾ ਮੁੱਖ ਮੰਤਰੀ ਨਾਲ ਹੀ ਮੁਲਾਕਾਤ ਹੋਈ ਸੀ।
CM ਮਾਨ ਨੇ ਕਿਹਾ ਕਿ ਜਰਨਲ ਕੈਟਗਰੀ ਦੇ ਵਿੱਚ ਖਿਡਾਰੀ ਨੇ ਟਾਪ ਕੀਤਾ ਸੀ।