ਜੰਮੂ (ਇੰਟ.)- ਜੰਮੂ-ਕਸ਼ਮੀਰ (Jammu and Kashmir) ਵਿਚ ਰਾਜੌਰੀ ਜ਼ਿਲੇ (Rajouri District) ਦੇ ਥਾਣਾਮੰਡੀ ਖੇਤਰ (Police Station Market Area) ਵਿਚ ਵੀਰਵਾਰ ਨੂੰ ਅੱਤਵਾਦੀਆਂ ਦੇ ਨਾਲ ਮੁਕਾਬਲੇ ਵਿਚ ਜੂਨੀਅਰ ਕਮਿਸ਼ਨ ਅਧਿਕਾਰੀ (Junior Commission Officer) (ਜੇ.ਸੀ.ਓ.) ਸ਼ਹੀਦ ਹੋ ਗਏ। ਇਹ ਜਾਣਕਾਰੀ ਫੌਜ ਦੇ ਇਕ ਅਧਿਕਾਰੀ ਨੇ ਦਿੱਤੀ। ਇਸ ਮੁਕਾਬਲੇ ਵਿਚ ਦੋ ਅੱਤਵਾਦੀ ਵੀ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੇ ਨਾਲ ਮੁਕਾਬਲੇ ਵਿਚ ਰਾਸ਼ਟਰੀ ਰਾਈਫਲ (National Rifle) ਦੇ ਜੇ.ਸੀ.ਓ. ਨੂੰ ਗੋਲੀ ਲੱਗ ਗਈ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਤੁਰੰਤ ਨੇੜਲੇ ਮੈਡੀਕਲ ਕੇਂਦਰ (Medical center) ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
Read more-ਟੋਕੀਓ ਓਲੰਪਿਕ ਵਿਚ ਜਿੱਤ ਦਰਜ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਇਸ ਖਿਡਾਰਣ ਨੇ ਵੇਚ ਦਿੱਤਾ ਆਪਣਾ ਚਾਂਦੀ ਤਮਗਾ
ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਦਸਤਿਆਂ ਨੇ ਥਾਣਾਮੰਡੀ ਖੇਤਰ ਦੇ ਕਾਇਓਰਟੇ ਕਾਲਯਾਸ ਪਿੰਡ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅੱਜ ਸਵੇਰੇ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਦੇ ਜਵਾਨ ਜਿਵੇਂ ਹੀ ਸ਼ੱਕੀ ਥਾਂ ਦੀ ਘੇਰਾਬੰਦੀ ਕਰ ਰਹੇ ਸਨ। ਉਥੇ ਹੀ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲਾ ਅਜੇ ਤੱਕ ਜਾਰੀ ਹੈ।