ਕੋਰੋਨਾ ਕਾਰਨ ਕਰਜ਼ੇ ਦੇ ਜਾਲ ‘ਚ ਫਸਿਆ ਭਾਰਤ
ਪ੍ਰਤੀ 1 ਰੁਪਏ ਚੋਂ 20 ਪੈਸੇ ਵਿਆਜ਼ ਮੋੜਣ ਤੇ ਹੁੰਦੇ ਹਨ ਖ਼ਰਚ
ਦਿੱਲੀ (ਨਿਊਜ਼ ਡੈਸਕ) : ਕੋਰੋਨਾ ਨਾਲ ਨਿਪਟਣ ਤੋਂ ਬਾਅਦ ਦੇਸ਼ ਸਾਹਮਣੇ ਇੱਕ ਵੱਡੀ ਚੁਣੌਤੀ ਆਉਣ ਜਾ ਰਹੀ ਹੈ ਉਹ ਚੁਣੌਤੀ ਹੈ ਕਰਜ਼ ਦੀ । ਅੰਤਰਰਾਸ਼ਟਰੀ ਮੁਦਰਾ ਫੰਡ (IMF) ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਰਕੇ ਦੇਸ਼ ਦਾ ਕਰਜ਼- ਜੀਡੀਪੀ ਅਨੁਮਾਨ ਇਤਿਹਾਸਿਕ ਪੱਧਰ ਤੇ ਪਹੁੰਚ ਗਿਆ ਹੈ ਜੇਕਰ ਅਸਾਨ ਸ਼ਬਦਾਂ ‘ਚ ਕਹੀਏ ਤਾਂ ਜਿੰਨੀ ਸਾਡੇ ਦੇਸ਼ ਦੀ GDP ਹੈ ਕਰੀਬ ਉਨਾ ਹੀ ਦੇਸ਼ ਉੱਪਰ ਕਰਜ਼ ਹੈ ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2020 ‘ਚ ਦੇਸ਼ ਦਾ ਕਰਜ਼ GDP ਅਨੁਮਾਨ 74 ਫੀਸਦ ਤੋਂ ਵੱਧਕੇ 90 ਫੀਸਦ ਤੱਕ ਪਹੁੰਚ ਗਿਆ ਹੈ, ਸਾਲ 2020 ‘ਚ ਭਾਰਤ ਦੀ ਕੁੱਲ GDP ਕਰੀਬ 189 ਲੱਖ ਕਰੋੜ ਰੁਪਏ ਸੀ ਅਤੇ ਕਰਜ਼ 170 ਲੱਖ ਕਰੋੜ ਰੁਪਏ । ਹਾਲਾਂਕਿ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਸੀਨੀਅਰ ਅਧਿਕਾਰੀਆਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਅਰਥਵਿਵਸਥਾ ਸਹੀ ਹੋਣ ਤੋਂ ਬਾਅਦ ਇਹ ਅਨੁਪਾਤ 80 ਫੀਸਦ ਤੱਕ ਹੋ ਸਕਦਾ ਹੈ ।
ਆਮ ਤੌਰ ਤੇ ਕਿੰਨਾ ਹੁੰਦਾ ਹੈ ਅਨੁਪਾਤ
ਅਕਸਰ ਦੇਖਿਆ ਗਿਆ ਹੈ ਕਿ ਵਿਕਾਸਸੀਲ ਦੇਸ਼ਾਂ ਦਾ ਕਰਜ਼ GDP ਅਨੁਮਾਨ 40 ਤੋਂ 50 ਫੀਸਦ ਹੁੰਦਾ ਹੈ, ਜਦੋਂ ਸਾਲ 2014-15 ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ NDA ਸਰਕਾਰ ਸੱਤਾ ‘ਚ ਆਈ ਸੀ ਤਾਂ ਦੇਸ਼ ਦਾ ਕਰਜ਼ GDP ਅਨੁਮਾਨ ਕਰੀਬ 67 ਫੀਸਦ ਸੀ ਇੱਥੇ ਇੱਕ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਭਾਰਤ ਸਰਕਾਰ ਦੇ ਬਜਟ ਅਨੁਸਾਰ ਇਸ ਸਾਲ ਕੇਂਦਰ ਦੇ ਖ਼ਰਚ ਹੋਏ 1 ਰੁਪਏ ਵਿੱਚੋਂ ਕਰੀਬ 20 ਪੈਸੇ ਕਰਜ਼ ਦਾ ਵਿਆਜ਼ ਮੋੜਣ ਵਿੱਚ ਚਲੇ ਜਾਂਦੇ ਹਨ