ਆਕਲੈਂਡ (ਇੰਟ.)- ਕੋਰੋਨਾ (Corona) ਨੇ ਇਕ ਵਾਰ ਫੇਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ‘ਚ ਕੋਰੋਨਾ (Corona) ਮੁਕਤ ਐਲਾਨੇ ਜਾਣ ਤੋਂ ਬਾਅਦ ਇਕ ਵਾਰ ਫੇਰ ਨਿਊਜ਼ੀਲੈਂਡ (Newzealand) ‘ਚ ਕੋਰੋਨਾ ਦਾ ਇਕ ਕਮਿਊਨਿਟੀ ਕੇਸ ਮਿਲਿਆ ਹੈ ਜਿਸ ਤੋਂ ਬਾਅਦ ਨਿਊਜ਼ੀਲੈਂਡ ‘ਚ ਤਿੰਨ ਦਿਨਾਂ ਲਈ ਲੈਵਲ 4 ਦਾ ਲਾਕਡਾਊਨ (Lockdown) ਜਦੋਂ ਕਿ ਆਕਲੈਂਡ (Auckland) ਤੇ ਕੋਰਾਮਾਂਡਾਲ 7 ਦਿਨਾਂ ਲਈ ਪੱਧਰ 4 ਦੀ ਤਾਲਾਬੰਦੀ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦਾ ਐਲਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਵਲੋਂ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਲੋਕਾਂ ਨੂੰ ਇਕ ਵਾਰ ਫੇਰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਨੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
Read more-ਪੰਜਾਬ ਕੈਬਿਨੇਟ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਇਕ ਵਿਅਕਤੀ ਕੋਵਿਡ-19 ਨਾਲ ਇਨਫੈਕਟਿਡ ਪਾਇਆ ਗਿਆ। ਇਸ ਤਰ੍ਹਾਂ ਨਿਊਜ਼ੀਲੈੰਡ ਵਿਚ ਲੋਕਾਂ ਵਿਚਾਲੇ 6 ਮਹੀਨੇ ਬਾਅਦ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਕੋਵਿਡ ਦੇ ਮਾਮਲੇ ਅਤੇ ਸਰਹੱਦ ਜਾਂ ਆਈਸੋਲੇਸ਼ਨ ਨਾਲ ਇਸ ਦੇ ਸਬੰਧ ਨੂੰ ਲੈ ਕੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੈ। ਇਹ ਵਿਅਕਤੀ ਕਿਵੇਂ ਇਨਫੈਕਟਿਡ ਹੋਇਆ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਖਰੀ ਵਾਰ ਨਿਊਜ਼ੀਲੈਂਡ ਵਿਚ ਲੋਕਾਂ ਵਿਚਾਲੇ ਕੋਰੋਨਾ ਦਾ ਮਾਮਲਾ ਫਰਵਰੀ ਵਿਚ ਸਾਹਮਣੇ ਆਇਆ ਸੀ।
Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ ‘ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰ
ਆਕਲੈਂਡ ਦੀ ਸਥਾਨਕ ਪਬਲਿਕ ਹੈਲਥ ਯੂਨਿਟ ਇਨਫੈਕਟਿਡ ਵਿਅਕਤੀ ਦਾ ਇੰਟਰਵਿਊ ਲੈ ਰਹੀ ਹੈ, ਤਾਂ ਜੋ ਉਸ ਦੇ ਸੰਪਰਕ ਵਿਚ ਆੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਆਕਲੈਂਡ ਵਿਚ ਜੋ ਵੀ ਜਨਤਕ ਟਰਾਂਸਪੋਰਟ ਦੀ ਵਰਤੋਂ ਕਰ ਰਿਹਾ ਹੈ ਜਾਂ ਫਿਰ ਜਨਤਕ ਥਾਵਾਂ ‘ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਨਹੀਂ ਕਰ ਪਾ ਰਿਹਾ ਹੈ। ਉਨ੍ਹਾਂ ਨੂੰ ਅਹਿਤਿਆਤ ਲਈ ਮਾਸਕ ਲਗਾਉਣ ਦੀ ਲੋੜ ਹੈ। ਇਸ ਨੇ ਕਿਹਾ ਕਿ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦੀ ਪੁਸ਼ਟੀ ਲਈ ਵਧੇਰੇ ਜਾਣਕਾਰੀ ਇਕੱਠੀ ਹੋਣ ਪਿੱਛੋਂ ਮੰਤਰੀਆਂ ਦੀ ਅੱਜ ਦੁਪਹਿਰ ਮੀਟਿੰਗ ਹੋਵੇਗੀ।
Read more- ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਲਏ ਗਏ ਭਾਰਤੀ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ
ਨਿਊਜ਼ੀਲੈਂਡ ਦੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਅਪਣਾਏ ਗਏ ਸਖ਼ਤ ਸਟੈਂਡ ਦੀ ਵਜ੍ਹਾ ਨਾਲ ਇਸ ਨੇ ਵਾਇਰਸ ਨੂੰ ਸਥਾਨਕ ਤੌਰ ‘ਤੇ ਫੈਲਣ ਤੋਂ ਰੋਕ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਦੇਸ਼ ਦੇ ਨਾਗਰਿਕ ਬਿਨਾਂ ਕਿਸੇ ਪਾਬੰਦੀ ਦੇ ਕਿਤੇ ਵੀ ਆ ਜਾ ਸਕਦੇ ਹਨ। ਹਾਲਾਂਕਿ ਕੌਮਾਂਤਰੀ ਸਰਹੱਦਾਂ ਨੂੰ ਵੱਡੇ ਪੱਧਰ ‘ਤੇ ਬੰਦ ਕਰ ਕੇ ਰੱਖਿਆ ਗਿਆ ਹੈ। ਅਜੇ ਤੱਕ ਨਿਊਜ਼ੀਲੈਂਡ ਵਿਚ ਤਕਰੀਬਨ 2500 ਲੋਕਾਂ ਦੀ ਕੋਰੋਨਾ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ ਅਤੇ 26 ਲੋਕਾਂ ਦੀ ਵਾਇਰਸ ਕਾਰਣ ਮੌਤ ਹੋਈ ਹੈ।