ਲਖਨਊ: ਦੇਸ਼ ਵਿਚ ਕੋਰੋਨਾ (Corona)ਮਾਮਲਿਆਂ ਦੀ ਰਫ਼ਤਾਰ ਤੇਜੀ ਨਾਲ ਵੱਧ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ਦਾ ਸਿੱਧਾ ਅਸਰ BJP ‘ਤੇ ਵੀ ਦਿਖਿਆ ਹੈ। ਉੱਤਰ ਪ੍ਰਦੇਸ਼ ਦੇ ਮਾਲੀਆ ਤੇ ਹੜ੍ਹ ਕੰਟਰੋਲ ਸੂਬਾ ਮੰਤਰੀ ਵਿਜੇ ਕਸ਼ਯਪ ਦੀ ਬੀਤੇ ਦਿਨੀ ਮੌਤ ਹੋ ਗਈ। ਦੱਸ ਦੇਈਏ ਕਿ 56 ਸਾਲਾ ਕਸ਼ਯਪ ਨੂੰ 27 ਅਪ੍ਰੈਲ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਉਨ੍ਹਾਂ ਨੇ ਕੁਝ ਦਿਨ ਹੋਮ ਆਈਸੋਲੇਸ਼ਨ ‘ਚ ਰਹਿ ਕੇ ਆਪਣਾ ਇਲਾਜ ਕਰਵਾਇਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਤੇ ਚੇਤਨ ਚੌਹਾਨ ਦਾ ਦਿਹਾਂਤ ਹੋ ਗਿਆ ਸੀ। ਭਾਜਪਾ ਦੇ 4 ਵਿਧਾਇਕਾਂ ਨੇ ਵੀ ਕੋਰੋਨਾ ਕਾਰਨ ਆਪਣੀ ਜਾਨ ਗੁਆਈ ਹੈ। ਇਨ੍ਹਾਂ ‘ਚ ਲਖਨਊ ਤੋਂ ਵਿਧਾਇਕ ਸੁਰੇਸ਼ ਚੰਦਰ ਸ੍ਰੀਵਾਸਤਵ, ਔਰੱਈਆ ਸਦਰ ਤੋਂ ਵਿਧਾਇਕ ਰਮੇਸ਼ ਚੰਦਰ ਦਿਵਾਕਰ, ਬਰੇਲੀ ਨਵਾਬਗੰਜ ਦੇ ਕੇਸਰ ਸਿੰਘ ਗੰਗਵਾਰ ਤੇ ਦਲ ਬਹਾਦੁਰ ਕੋਰੀ ਸ਼ਾਮਲ ਹਨ। ਵਿਜੇ ਕਸ਼ਯਪ ਦੀ ਮੌਤ ‘ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਸਮੇਤ ਕਈ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਜ਼ਾਹਰ ਕੀਤਾ।
ਇੱਥੇ ਪੜ੍ਹੋ ਹੋਰ ਖ਼ਬਰਾਂ : Corona Update: ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਟੁੱਟੇ ਸਾਰੇ ਰਿਕਾਰਡ, 4529 ਲੋਕਾਂ ਦੀ ਹੋਈ ਮੌਤ
ਗੌਰਤਲਬ ਹੈ ਕਿ ਵਿਜੇ ਕਸ਼ਯਪ ਮੁਜ਼ੱਫਰਨਗਰ ਜ਼ਿਲ੍ਹੇ ‘ਚ ਚਰਥਾਵਾਲ ਸੀਟ ਤੋਂ ਵਿਧਾਇਕ ਸਨ। ਸੰਘ ਦੀ ਜਿੱਤ ‘ਚ ਉਨ੍ਹਾਂ ਦਾ ਵੱਡਾ ਕੱਦ ਸੀ। ਉਹ ਸਹਾਰਨਪੁਰ ਦੇ ਜ਼ਿਲ੍ਹਾ ਬੁੱਧੀਜੀਵੀ ਮੁਖੀ ਵੀ ਸਨ। ਵਿਜੇ ਕਸ਼ਯਪ, ਜੋ ਸਹਾਰਨਪੁਰ ਜ਼ਿਲ੍ਹੇ ਦੇ ਨਾਨੌਤਾ ਦੇ ਰਹਿਣ ਵਾਲਾ ਸਨ, ਦਾ ਆਪਣੇ ਭਾਈਚਾਰੇ ‘ਚ ਵੱਡਾ ਅਧਾਰ ਮੰਨਿਆ ਜਾਂਦਾ ਸੀ।