ਲੁਧਿਆਣਾ ਵਿਚ ਇਕ ਵਿਅਕਤੀ ਨੇ ਵਿਧਵਾ ਮਹਿਲਾ ਨਾਲ ਵਿਆਹ ਕਰਵਾ ਲਿਆ। ਵਿਆਹ ਮਗਰੋਂ ਜਦੋਂ ਪਤਨੀ ਘਰ ਨਹੀਂ ਸੀ ਤਾਂ ਉਸ ਦੀ ਪਹਿਲੇ ਵਿਆਹ ਤੋਂ ਧੀ ਨਾਲ ਮਤਰੇਏ ਪਿਓ ਨੇ ਬਲਾ.ਤਕਾਰ ਕੀਤਾ। ਇਸ ਦੌਰਾਨ ਉਸ ਨੇ ਬੱਚੀ ਨੂੰ ਕਿਸੇ ਨੂੰ ਦੱਸਣ ਉਤੇ ਨਤੀਜੇ ਭੁਗਤਣ ਦੀ ਗੱਲ ਕਹਿ ਧਮਕਾਇਆ ਵੀ।
ਪਰ ਮੁਲਜ਼ਮ ਦਾ ਭੇਤ ਉਸ ਵੇਲੇ ਖੁੱਲ੍ਹ ਗਿਆ ਜਦੋਂ ਬੱਚੀ ਦੇ ਪੇਟ ‘ਚ ਗਰਭ ਠਹਿਰ ਗਿਆ।
ਜਾਣਕਾਰੀ ਅਨੁਸਾਰ ਲੜਕੀ ਦੀ ਮਾਂ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਵਿਆਹ ਕਰਵਾ ਲਿਆ ਅਤੇ ਚਰਨਜੀਤ ਸਿੰਘ ਉਰਫ ਜੀਤਾ ਨਾਲ ਰਹਿਣ ਲੱਗ ਪਿਆ। ਧੀ ਸਮੇਤ ਸਾਰੇ ਇੱਕੋ ਘਰ ਵਿੱਚ ਰਹਿੰਦੇ ਸਨ। ਕਰੀਬ 7 ਮਹੀਨੇ ਪਹਿਲਾਂ ਜਦੋਂ ਪੀੜਤਾ ਦੀ ਮਾਂ ਕਿਤੇ ਗਈ ਹੋਈ ਸੀ ਤਾਂ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਉਸ ਨੂੰ ਡਰਾ-ਧਮਕਾ ਦਿੱਤਾ। ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
ਪੀੜਤਾ ਨੇ ਦੱਸਿਆ ਕਿ ਦੋਸ਼ੀ ਮਤਰੇਏ ਪਿਤਾ ਨੇ ਉਸ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿਤੀ। ਕੁਝ ਦਿਨਾਂ ਬਾਅਦ ਜਦੋਂ ਉਸ ਦੀ ਸਿਹਤ ਠੀਕ ਨਾ ਹੋਣ ਲੱਗੀ ਤਾਂ ਉਹ ਆਪਣੇ ਮਾਮੇ ਦੇ ਘਰ ਚਲੀ ਗਈ। ਉਸ ਨੇ ਆਪਣੇ ਮਾਮੇ ਅਤੇ ਮਾਮੀ ਨੂੰ ਆਪਣੇ ਪਿਤਾ ਦੇ ਗੰਦੇ ਕੰਮਾਂ ਬਾਰੇ ਦੱਸਿਆ। ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਚਰਨਜੀਤ ਸਿੰਘ ਉਰਫ਼ ਜੀਤਾ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰੇਗੀ।
ਵਿਧਵਾ ਨਾਲ ਕਰਵਾਇਆ ਵਿਆਹ, ਉਸ ਦੀ 20 ਸਾਲਾ ਧੀ ਨਾਲ ਵੀ ਕਰਦਾ ਰਿਹਾ ਗੰਦਾ ਕੰਮ, ਉਦੋਂ ਖੁੱਲ੍ਹਿਆ ਭੇਤ, ਜਦੋਂ…
ਲੁਧਿਆਣਾ ਵਿਚ ਇਕ ਵਿਅਕਤੀ ਨੇ ਵਿਧਵਾ ਮਹਿਲਾ ਨਾਲ ਵਿਆਹ ਕਰਵਾ ਲਿਆ। ਵਿਆਹ ਮਗਰੋਂ ਜਦੋਂ ਪਤਨੀ ਘਰ ਨਹੀਂ ਸੀ ਤਾਂ ਉਸ ਦੀ ਪਹਿਲੇ ਵਿਆਹ ਤੋਂ ਧੀ…
