ਟੀਕਾਕਰਣ ਲਈ ਹਾਹਾਕਾਰ, ਓਡੀਸ਼ਾ ‘ਚ 700 ਸੈਂਟਰ ਹੋਏ ਬੰਦ
ਸੂਬਿਆਂ ਕੋਲ ਜ਼ਰੂਰਤ ਅਨੁਸਾਰ ਟੀਕੇ ਉੱਪਲੱਬਧ- ਕੇਂਦਰ
ਦਿੱਲੀ (ਨਿਊਜ਼ ਡੈਸਕ): ਕੋਰੋਨਾ ਮਹਾਮਾਰੀ ਵਿਚਾਲੇ ਕੋਰੋਨਾ ਵੈਕਸੀਨ ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ ਕੁੱਝ ਮੀਡੀਆ ਰਿਪੋਰਟਾਂ ਅਨੁਸਾਰ ਕਈ ਅਜਿਹੇ ਸੂਬੇ ਵੀ ਹਨ ਜਿਨ੍ਹਾਂ ‘ਚ ਅਗਲੇ 2 ਦਿਨਾਂ ਲਈ ਹੀ ਕੋਰੋਨਾ ਦੇ ਟੀਕਿਆਂ ਦਾ ਸਟਾਕ ਬਚਿਆ ਹੋਇਆ ਹੈ ਜੇਕਰ ਇਹਨਾਂ ਸੂਬਿਆਂ ‘ਚ ਕੋਰੋਨਾ ਦੇ ਟੀਕਿਆਂ ਦੀ ਸਪਲਾਈ ਨਹੀਂ ਕੀਤੀ ਜਾਂਦੀ ਤਾਂ ਟੀਕਾਕਰਣ ਪ੍ਰਭਾਵਿਤ ਹੋ ਸਕਦਾ ਹੈ
ਕੋਰੋਨਾ ਮਹਾਮਾਰੀ ਦੀ ਦੂਜੇ ਲਹਿਰ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਸੂਬੇ ਵੀ ਪ੍ਰਭਾਵਿਤ ਹਨ ਤਾਂ ਇਸ ਵਿਚਾਲੇ ਹੀ ਕੋਰੋਨਾ ਦੇ ਟੀਕਿਆਂ ਨੂੰ ਲੈਕੇ ਕੇਂਦਰ ਤੇ ਸੂਬਾ ਸਰਕਾਰਾਂ ਆਹਮੋ ਸਾਹਮਣਾ ਹੋ ਗਈਆਂ ਹਨ, ਜਿੱਥੇ ਸੂਬਾ ਸਰਕਾਰਾਂ ਟੀਕਿਆਂ ਦੇ ਨਵੇਂ ਸਟਾਕ ਦੀ ਮੰਗ ਕਰ ਰਹੇ ਹਨ ਤਾਂ ਉੱਥੇ ਹੀ ਕੇਂਦਰ ਸੂਬਿਆਂ ਨੂੰ ਪੱਤਰ ਲਿਖ ਜਵਾਬ ਮੰਗ ਰਿਹਾ ਹੈ
ਓਡੀਸ਼ਾ ‘ਚ ਟੀਕਿਆਂ ਦੀ ਕਿੱਲਤ
ਓਡੀਸ਼ਾ ‘ਚ ਕੋਰੋਨਾ ਦੇ ਟੀਕਿਆਂ ਦੀ ਕਮੀ ਦੇ ਚੱਲਦਿਆਂ 1400 ਟੀਕਾਕਰਣ ਸੈਂਟਰਾਂ ਵਿੱਚੋਂ 700 ਸੈਂਟਰਾਂ ਨੂੰ ਬੰਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੂਬੇ ‘ਚ 2 ਦਿਨਾਂ ਦਾ ਸਟਾਕ ਬਾਕੀ ਹੈ, ਜਿਸ ਕਰਕੇ ਸੂਬਾ ਸਰਕਾਰ ਨੇ ਕੇਂਦਰ ਤੋਂ ਹੋਰ ਟੀਕਿਆਂ ਦੀ ਮੰਗ ਕੀਤੀ ਹੈ
ਮਹਾਰਾਸ਼ਟਰ ਤੇ ਝਾਰਖੰਡ ਨੇ ਚੁੱਕੇ ਸਵਾਲ
ਕੋਰੋਨਾ ਦੇ ਟੀਕਿਆਂ ਨੂੰ ਲੈਕੇ ਮਹਾਰਾਸ਼ਟਰ ਤੇ ਕੇਂਦਰ ਸਰਕਾਰ ਵਿਚਾਲੇ ਰਾਰ ਹੈ ਇਸ ਵਿਚਾਲੇ ਮਹਾਰਾਸ਼ਟਰ ਦਾ ਕਹਿਣਾ ਹੈ ਕਿ ਉਨਾਂ ਕੋਲ 3 ਦਿਨਾਂ ਦਾ ਸਟਾਕ ਬਾਕੀ ਹੈ ਜਦੋਂ ਹੁਣ ਕੇਂਦਰ ਨੇ ਨਵਾਂ ਸਟਾਕ ਭੇਜਿਆ ਤਾਂ ਉਸ ਵਿੱਚ ਵੀ ਬਹੁਤ ਘੱਟ ਟੀਕੇ ਭੇਜੇ ਗਏ ਹਨ ਤਾਂ ਉੱਥੇ ਹੀ ਝਾਰਖੰਡ ਸਰਕਾਰ ਨੇ ਵੀ 2 ਦਿਨਾਂ ਦਾ ਸਟਾਕ ਬਾਕੀ ਹੋਣ ਦੀ ਗੱਲ ਕਹੀ ਹੈ
ਪੰਜਾਬ ‘ਚ ਵੀ ਵਧ ਰਹੇ ਨੇ ਮਾਮਲੇ
ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤਾਂ ਪੰਜਾਬ ‘ਚ ਵੀ ਸਰਕਾਰ ਵੱਲੋਂ ਕੋਰੋਨਾ ਦੀ ਟੈਸਟਿੰਗ ਤੇ ਟੀਕਾਕਰਨ ਨੂੰ ਹੋਰ ਤੇਜ਼ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ
ਕੇਂਦਰੀ ਸਿਹਤ ਮੰਤਰੀ ਨੇ ਦਵਾਇਆ ਭਰੋਸਾ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਬੀਤੇ ਦਿਨੀਂ ਸੂਬਾ ਸਰਕਾਰ ਨੂੰ ਭਰੋਸ਼ਾ ਦਵਾਇਆ ਸੀ ਕਿ ਟੀਕਾਕਰਣ ‘ਚ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ