ਨਵੀਂ ਦਿੱਲੀ (ਇੰਟ.)- ਗਣਤੰਤਰ ਦਿਵਸ (Republic Day) ‘ਤੇ ਹੋਈ ਹਿੰਸਾ (Violence) ਦੇ ਕੇਸ ‘ਚ ਗਾਇਕ ਅਤੇ ਫਿਲਮ ਅਭਿਨੇਤਾ ਦੀਪ ਸਿੱਧੂ (Deep Sidhu) ਅਤੇ ਹੋਰਾਂ ਵਿਰੁੱਧ ਦਾਖ਼ਲ ਚਾਰਜਸ਼ੀਟ (chargesheet) ਦਾ ਨੋਟਿਸ (Notice)ਲੈਂਦਿਆ ਇਥੋਂ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ 29 ਜੂਨ ਨੂੰ ਵੀਡੀਓ ਕਾਨਫਰੰਸਿੰਗ (Video Confrencing) ਰਾਹੀਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜੁਡੀਸ਼ਲ ਹਿਰਾਸਤ ‘ਚ ਮਨਿੰਦਰ ਸਿੰਘ ਅਤੇ ਖੇਮਪ੍ਰੀਤ ਸਿੰਘ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਦੋਹਾਂ ਨੂੰ ਛੱਡ ਕੇ ਬਾਕੀ ਦੇ ਹੋਰ ਮੁਲਜ਼ਮ ਜ਼ਮਾਨਤ ‘ਤੇ ਹਨ।
Read this- ਪੰਜਾਬ ਫੇਰੀ ‘ਤੇ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪਾਰਟੀ ਨੇਤਾਵਾਂ ਨਾਲ ਕਰਨਗੇ ਮੁਲਾਕਾਤ
ਜੱਜ ਨੇ ਕਿਹਾ ਕਿ ਅਦਾਲਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਨਾਲ ਸਬੰਧਤ ਚਾਰਜਸ਼ੀਟ ਦਾ ਨੋਟਿਸ ਲੈ ਰਹੀ ਹੈ। ਮਹਾਮਾਰੀ ਰੋਗ ਐਕਟ, ਆਫ਼ਤ ਪ੍ਰਬੰਧਨ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਚਲਾਉਣ ਲਈ ਸਬੰਧਤ ਅਧਿਕਾਰੀਆਂ ਤੋਂ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਨੇ 17 ਜੂਨ ਨੂੰ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਪਣੀ ਅੰਤਿਮ ਰਿਪੋਰਟ ‘ਚ ਜਾਂਚ ਅਧਿਕਾਰੀ ਨੇ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਗਵਾਹਾਂ ਜਾਂ ਜਿਨ੍ਹਾਂ ਦੇ ਹਥਿਆਰ ਖੋਹੇ ਗਏ ਸਨ, ਦੇ ਨਾਮ ਸ਼ਾਮਲ ਕੀਤੇ ਹਨ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਿੱਧੂ ਅਤੇ 15 ਹੋਰਾਂ ਖ਼ਿਲਾਫ਼ 17 ਮਈ ਨੂੰ 3,224 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ।
Read this- ਮੁਲਕ ਵਿਚ ਘੱਟ ਰਿਹੈ ਕੋਰੋਨਾ ਵਾਇਰਸ ਦਾ ਅਸਰ, 60 ਹਜ਼ਾਰ ਤੋਂ ਵੀ ਘੱਟ ਆਏ ਮਾਮਲੇ
ਦੱਸਣਯੋਗ ਹੈ ਕਿ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ‘ਤੇ ਹਿੰਸਾ ਲਈ ਸਿੱਧੂ ਨੂੰ ਮੁੱਖ ਦੋਸ਼ੀ ਕਰਾਰ ਦਿੰਦਿਆਂ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਜੇਲ੍ਹ ‘ਚ ਰਿਹਾ ਸੀ ਅਤੇ ਉਸ ਨੂੰ 17 ਅਪ੍ਰੈਲ ਨੂੰ ਜ਼ਮਾਨਤ ਮਿਲ ਗਈ ਸੀ। ਦੀਪ ਸਿੱਧੂ ਤੋਂ ਇਲਾਵਾ ਪੁਲਿਸ ਨੇ ਇਕਬਾਲ ਸਿੰਘ ਦੇ ਨਾਮ ਦਾ ਜ਼ਿਕਰ ਵੀ ਕੀਤਾ ਹੈ, ਜੋ ਫੇਸਬੁੱਕ ‘ਤੇ ਲਾਈਵ ਸੈਸ਼ਨ ਚਲਾ ਰਿਹਾ ਸੀ ਅਤੇ ਉਸ ‘ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਇਆ ਸੀ।