ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਸੰਬਰ 2012 ਦੀ ਦਿੱਲੀ ਸਮੂਹਿਕ ਬਲਾਤਕਾਰ ਪੀੜਿਤਾ ਦੀ ਮਾਂ ਨੇ ਸੋਮਵਾਰ ਨੂੰ ਕਿਹਾ ਕਿ, ਉਸ ਦੇ ਪਰਿਵਾਰ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਸੀ, ਜਦੋਂ ਇਕ ਸਥਾਨਕ ਅਦਾਲਤ ਨੇ ਇਸ ਕੇਸ ‘ਚ ਚਾਰ ਦੋਸ਼ੀਆਂ ਲਈ ਤਾਜ਼ਾ ਅਤੇ ਤੀਜੇ ਮੌਤ ਵਾਰੰਟ ਜਾਰੀ ਕੀਤੇ ਸਨ ਅਤੇ ਉਮੀਦ ਕੀਤੀ ਕਿ, ਉਨ੍ਹਾਂ ਨੂੰ 3 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ।
ਪੀੜਿਤਾ ਦੀ ਮਾਂ ਦੀ ਇਹ ਪ੍ਰਤੀਕਿਰਿਆ ਅਦਾਲਤ ਨੇ ਉਸਦੇ 23 ਸਾਲਾ ਧੀ ਦੀ ਬਲਾਤਕਾਰ ਅਤੇ ਕਤਲ਼ ਦੇ ਦੋਸ਼ੀ ਵਿਅਕਤੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦੇਣ ਦੇ ਆਦੇਸ਼ ਦੇ ਕੁਝ ਮਿੰਟ ਬਾਅਦ ਆਈ। ਜੱਜ ਧਰਮਿੰਦਰ ਰਾਣਾ ਨਿਰਭਯਾ ਦੇ ਮਾਪਿਆਂ ਦੁਆਰਾ ਤਾਜ਼ਾ ਮੌਤ ਵਾਰੰਟ ਜਾਰੀ ਕਰਨ ਲਈ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੇ ਸਨ। ਉਨ੍ਹਾਂ ਪਹਿਲਾਂ ਹੀ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ।
ਪਿਛਲੇ 7 ਸਾਲਾਂ ਤੋਂ ਬੇਟੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਂਣ ਵਾਲੀ ਆਸ਼ਾ ਦੇਵੀ ਨੇ ਕਿਹਾ “ਸਾਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਪਰ ਸਾਡੀ ਅਸਲ ਜਿੱਤ ਉਦੋਂ ਹੋਵੇਗੀ ਜਦੋਂ ਦੋਸ਼ੀਆਂ ਨੂੰ ਸਾਡੇ ਸਾਹਮਣੇ ਫਾਂਸੀ ਦਿੱਤੀ ਜਾਵੇਗੀ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ, ਉਹ ਬਹੁਤ ਖੁਸ਼ ਨਹੀਂ ਸੀ, ਕਿਉਂਕਿ ਇਹ ਤੀਜੀ ਵਾਰ ਹੋਇਆ, ਜਦੋਂ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ। ਹੰਝੂ ਭਰੀ ਅੱਖਾਂ ਤੋਂ ਆਸ਼ਾ ਦੇਵੀ ਨੇ ਕਿਹਾ, “ਅਸੀਂ ਬਹੁਤ ਸੰਘਰਸ਼ ਕੀਤਾ ਹੈ। ਇਸ ਲਈ ਮੈਂ ਸੰਤੁਸ਼ਟ ਹਾਂ ਕਿ, ਅੰਤ ਵਿੱਚ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ 3 ਮਾਰਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।”
ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਉਪਚਾਰਾਂ ਨੂੰ ਖਤਮ ਕਰਨ ਲਈ ਸੱਤ ਦਿਨ ਦਿੱਤੇ ਜਾਣ ਤੋਂ ਬਾਅਦ ਮਾਪਿਆਂ ਨੇ ਅਦਾਲਤ ਵਿੱਚ ਦਾਖਲਾ ਕੀਤਾ ਸੀ ਅਤੇ ਇਹ 12 ਫਰਵਰੀ ਨੂੰ ਖਤਮ ਹੋਇਆ ਸੀ। ਵਕੀਲਾਂ ਅਨੁਸਾਰ ਉਨ੍ਹਾਂ ਨੇ ਪਿਛਲੇ ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ, ਇਸ ਕੇਸ ਨਾਲ ਸਮਾਜ ਦੇ ਸਬਰ ਦੀ ਪਰਖ ਕੀਤੀ ਜਾ ਰਹੀ ਹੈ।
ANI ਨੇ ਆਸ਼ਾ ਕੁਮਾਰੀ ਦੇ ਇਸ ਬਿਆਨ ਦਾ ਟਵੀਟ ਪੋਸਟ ਵੀ ਕੀਤਾ ਹੈ।
Asha Devi, Mother of 2012 Delhi gang-rape victim: I am not very happy as this is the third time that death warrant has been issued. We have struggled so much, so I am satisfied that death warrant has been issued finally. I hope they (convicts) will be executed on 3rd March. https://t.co/lUI3flqwzU pic.twitter.com/gkuYNnGocX
— ANI (@ANI) February 17, 2020