ਨਵੀਂ ਦਿੱਲੀ – ਦੇਸ਼ ਵਿਚ ਵੱਖ ਵੱਖ ਸੂਬਿਆਂ ਵਿੱਚੋਂ ਆਕਸੀਜਨ ਦੀ ਕਾਲਾ ਬਾਜ਼ਾਰੀ ਦੀ ਖ਼ਬਰਾਂ ਰੋਜਾਨਾ ਵੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਗੁਰੂ ਗ੍ਰਾਮ ਦੇ ਸੋਹਣਾ ਵਿਚ ਇਕ ਫਾਰਮ ਹਾਊਸ ਤੋਂ ਸਾਹਮਣੇ ਆਇਆ ਹੈ ਜਿਥੇ ਆਕਸੀਜਨ ਸੰਕੇਤਕ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ੀ, ਫ਼ਰਾਰ ਕਾਰੋਬਾਰੀ ਨਵਨੀਤ ਕਾਲਰਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਖਾਨ ਮਾਰਕੀਟ ਸਥਿਤ ਇਕ ਰੈਸਟੋਰੈਂਟ ਖਾਨ ਚਾਚਾ ਦਾ ਮਾਲਕ ਕਾਲਰਾ 5 ਮਈ ਤੋਂ ਫ਼ਰਾਰ ਸੀ। ਪੁਲਿਸ ਉਸ ਨੂੰ ਹਰ ਥਾਂ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਕਾਲਰਾ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿਚ ਆਗਾਮੀ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਕਾਲਰਾ ਨੂੰ ਦੱਖਣੀ ਜ਼ਿਲ੍ਹਾ ਪੁਲਿਸ ਨੇ ਕ੍ਰਾਈਮ ਬਰਾਂਚ ਦੇ ਹਵਾਲੇ ਕਰ ਦਿੱਤਾ।
ਦੱਖਣੀ ਜ਼ਿਲ੍ਹਾ ਪੁਲਿਸ ਨੇ 4 ਮਈ ਨੂੰ ਕਾਲਰਾ ਖਿਲਾਫ ਕੇਸ ਦਰਜ ਕੀਤਾ ਸੀ। ਇਸ ਤੋਂ ਪਹਿਲਾਂ, ਪੁਲਿਸ ਨੇ ਇਸਦੇ ਮੈਨੇਜਰ ਰਿਤੇਸ਼ ਅਤੇ ਇੱਕ ਹੋਰ ਵਪਾਰੀ ਗੌਰਵ ਸਮੇਤ ਚਾਰ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ 6 ਮਈ ਨੂੰ ਲੋਧੀ ਕੈਲੋਨੀ ਵਿਖੇ ਇੱਕ ਰੈਸਟੋਰੈਂਟ ਬਾਰ ਤੋਂ 419 ਆਕਸੀਜਨ ਸੰਕੈਂਟ ਬਰਾਮਦ ਕੀਤੇ ਸਨ।