Gangster Deepak boxer Arrested: ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ’ਚ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਦੀ ਸਪੈਸ਼ਲ ਸੈੱਲ ਨੇ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਦੀ ਮਦਦ ਨਾਲ ਗੈਂਗਸਟਰ ਦੀਪਕ ਬਾਕਸਰ ਨੂੰ ਕਾਬੂ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਦੀਪਕ ਨੂੰ ਇੱਕ ਜਾਂ ਦੋ ਦਿਨ ’ਚ ਭਾਰਤ ਲੈ ਕੇ ਆਇਆ ਜਾ ਸਕਦਾ ਹੈ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਦੀਪਕ ਨੂੰ ਇੱਕ ਜਾਂ ਦੋ ਦਿਨ ਵਿੱਚ ਭਾਰਤ ਲੈ ਕੇ ਆਇਆ ਜਾ ਸਕਦਾ ਹੈ। ਗੈਂਗਸਟਰ ਦੀਪਕ ਬਾਕਸਰ ਦਿੱਲੀ ਪੁਲਿਸ ਸਿਵਲ ਲਾਈਨਜ਼ ਵਿੱਚ ਬਿਲਡਰ ਅਮਿਤ ਗੁਪਤਾ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਿਲਡਰ ਅਮਿਤ ਗੁਪਤਾ ਦੇ ਕਤਲ ਤੋਂ ਬਾਅਦ ਗੈਂਗਸਟਰ ਦੀਪਕ ਬਾਕਸਰ ਰੋਹਿਣੀ ਕੋਰਟ ‘ਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਗੋਗੀ ਗੈਂਗ ਦੀ ਕਮਾਨ ਸੰਭਾਲ ਰਿਹਾ ਸੀ। ਉਸ ਨੇ ਮੁਰਾਦਾਬਾਦ ਤੋਂ ਰਵੀ ਅੰਤਿਲ ਦੇ ਨਾਂ ‘ਤੇ ਬਣਾਇਆ ਜਾਅਲੀ ਪਾਸਪੋਰਟ ਲਿਆ ਅਤੇ 29 ਜਨਵਰੀ 2023 ਨੂੰ ਕੋਲਕਾਤਾ ਤੋਂ ਫਲਾਈਟ ਲੈ ਕੇ ਮੈਕਸੀਕੋ ਭੱਜ ਗਿਆ ਸੀ।