ਕਰਾਚੀ (ਇੰਟ.)- ਪਾਕਿਸਤਾਨ (Pakistan) ਵਿਚ ਭਾਰਤੀ ਇਤਿਹਾਸ ਨਾਲ ਜੁੜੇ ਪ੍ਰਤੀਕਾਂ ਪ੍ਰਤੀ ਨਫਰਤ ਦਾ ਇਕ ਹੋਰ ਉਦਾਹਰਣ ਦੇਖਣ ਨੂੰ ਮਿਲਿਆ ਹੈ। ਲਾਹੌਰ (Lahore) ਵਿਚ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੀ ਮੂਰਤੀ ਨੂੰ ਇਕ ਵਾਰ ਫਿਰ ਤੋੜ ਦਿੱਤਾ ਗਿਆ ਹੈ। ਇਹ ਹਰਕਤ ਤਹਿਰੀਕ-ਏ-ਲਬੈਕ (Tehreek-e-Labak) ਪਾਕਿਸਤਾਨ ਨਾਲ ਜੁੜੇ ਇਕ ਵਿਅਕਤੀ ਨੇ ਕੀਤੀ ਹੈ। ਲਾਹੌਰ ਕਿਲੇ ‘ਤੇ ਬਣੀ ਇਸ ਮੂਰਤੀ ਦੀ ਘੁੰਡ ਚੁਕਾਈ ਜੂਨ 2019 ਵਿਚ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਤੀਜੀ ਘਟਨਾ ਹੈ ਜਦੋਂ ਇਸ ਮੂਰਤੀ (Sculpture) ਦੇ ਨਾਲ ਤੋੜਭੰਨ ਕੀਤੀ ਗਈ ਹੈ। ਤਾਜ਼ਾ ਘਟਨਾ ਦੀ ਇਕ ਵੀਡੀਓ (Video) ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਸਫੇਦ ਕੁਰਤਾ-ਪਜਾਮਾ (Kurta-pajamas) ਅਤੇ ਟੋਪੀ ਪਹਿਨੇ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜੋ ਇਸ ਮੂਰਤੀ ਨੂੰ ਤੋੜ ਰਿਹਾ ਹੈ। ਮੂਰਤੀ ਤੋੜਦੇ ਹੋਏ ਵਿਅਕਤੀ ਨਾਅਰੇ ਵੀ ਲਗਾ ਰਿਹਾ ਹੈ। ਜਦੋਂ ਇਸ ਵਿਅਕਤੀ ਨੇ ਮੂਰਤੀ ਨੂੰ ਤੋੜਿਆ, ਉਸ ਵੇਲੇ ਉਥੇ ਕੁਝ ਲੋਕ ਮੌਜੂਦ ਸਨ। ਜਿਨ੍ਹਾਂ ਨੇ ਇਸ ਨੂੰ ਫੜ ਲਿਆ।
Read more- ਟੋਕੀਓ ਪੈਰਾਲੰਪਿਕ ਗੇਮਸ ਦੇ ਖਿਡਾਰੀਆਂ ਨਾਲ ਪੀ.ਐੱਮ. ਮੋਦੀ ਨੇ ਕੀਤੀ ਗੱਲਬਾਤ
ਮੂਰਤੀ ਤੋੜਣ ਵਾਲਾ ਇਹ ਵਿਅਕਤੀ ਤਹਿਰੀਕ-ਏ-ਲਬੈਕ ਪਾਕਿਸਤਾਨ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਤਹਿਰੀਕ-ਏ-ਲਬੈਕ ਪਾਕਿਸਤਾਨ ਯਾਨੀ ਟੀ.ਐੱਲ.ਪੀ. ਪਾਕਿਸਤਾਨ ਦੀ ਇਕ ਪਾਲੀਟੀਕਲ ਪਾਰਟੀ ਹੈ। ਇਹ ਇਸਲਾਮਿਕ ਪਾਰਟੀ ਦੇ ਤੌਰ ‘ਤੇ ਆਪਣੀ ਪਛਾਣ ਰੱਖਦੀ ਹੈ। 2015 ਵਿਚ ਇਸ ਪਾਰਟੀ ਦਾ ਗਠਨ ਹੋਇਆ ਸੀ, ਜਿਸ ਨੂੰ ਇਸੇ ਸਾਲ ਅਪ੍ਰੈਲ ਵਿਚ ਪਾਬੰਦੀਸ਼ੁਦਾ ਕਰ ਦਿੱਤਾ ਗਿਾਆ। ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ਵਿਚ ਲਾਹੌਰ ਵਿਚ ਹੋਇਆ ਸੀ। ਉਸ ਵੇਲੇ ਲਾਹੌਰ ਭਾਰਤ ਦਾ ਹਿੱਸਾ ਸੀ। ਉਨ੍ਹਾਂ ਦੀ ਯਾਦ ਵਿਚ ਇਸ ਮੂਰਤੀ ਨੂੰ ਲਾਹੌਰ ਫੋਰਟ ਯਾਨੀ ਸ਼ਾਹੀ ਕਿਲੇ ‘ਤੇ ਬਣਵਾਇਆ ਗਿਆ ਸੀ। ਜੂਨ 2019 ਵਿਚ ਇਸ ਮੂਰਤੀ ਦੀ ਘੁੰਡਚੁਕਾਈ ਹੋਈ ਸੀ ਅਤੇ ਸਮਾਰੋਹ ਵਿਚ ਭਾਰਤ ਅਤੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਦੇ ਕਈ ਸਿੱਖ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ।