Mohit Raina, wife become parents to a baby girl: ਟੀਵੀ ਸ਼ੋਅ ‘ਦੇਵੋਂ ਕੇ ਦੇਵ ਮਹਾਦੇਵ’ ਫੇਮ ਅਦਾਕਾਰ ਮੋਹਿਤ ਰੈਨਾ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਮੋਹਿਤ ਰੈਨਾ ਅਤੇ ਅਦਿਤੀ ਸ਼ਰਮਾ ਮਾਪੇ ਬਣ ਗਏ ਨੇ, ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ ਹੈ। ਜਿਸ ਦੀ ਜਾਣਕਾਰੀ ਖੁਦ ਟੀਵੀ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
ਘਰ ਆਈ ਨੰਨ੍ਹੀ ਪਰੀ
ਮੋਹਿਤ ਤੇ ਅਦਿਤੀ ਦਾ ਘਰ ਨੰਨ੍ਹੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ। ਅਦਿਤੀ ਸ਼ਰਮਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜਿਸ ਤੋ ਬਾਅਦ ਪਿਤਾ ਬਣੇ ਮੋਹਿਤ ਰੈਨਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵਜੰਮੀ ਧੀ ਦੀ ਪਿਆਰੀ ਜਿਹੀ ਝਲਕ ਸਾਂਝੀ ਕੀਤੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ।
ਮੋਹਿਤ ਨੇ ਇਕ ਇੰਸਟਾ ਪੋਸਟ ਕੀਤਾ
ਮੋਹਿਤ ਰੈਨਾ ਨੇ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਮੋਹਿਤ ਰੈਨਾ ਨੇ ਇੰਸਟਾ ‘ਤੇ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਦੀ ਨਵਜੰਮੀ ਬੱਚੀ ਨੇ ਆਪਣੇ ਪਾਪਾ ਦੀ ਉਂਗਲ ਫੜੀ ਹੋਈ ਹੈ। ਇਹ ਤਸਵੀਰ ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲੀ ਹੈ। ਇਸ ਤਸਵੀਰ ਦੇ ਨਾਲ ਮੋਹਿਤ ਨੇ ਕੈਪਸ਼ਨ ‘ਚ ਲਿਖਿਆ, ‘ਔਰ ਐਸੇ ਹਮ ਤਿਨ ਹੋ ਗਏ…ਇਸ ਸੰਸਾਰ ਵਿੱਚ ਬੇਬੀ ਗਰਲ ਤੁਹਾਡਾ ਸੁਆਗਤ ਹੈ’। ਕੈਪਸ਼ਨ ਦੇ ਨਾਲ ਹੀ ਮੋਹਿਤ ਨੇ ਦਿਲ ਦਾ ਇਮੋਜੀ ਵੀ ਬਣਾਇਆ ਹੈ।
ਵਿਆਹ ਪਿਛਲੇ ਸਾਲ 1 ਜਨਵਰੀ ਨੂੰ ਹੋਇਆ ਸੀ
ਦੱਸ ਦੇਈਏ ਕਿ ਪਿਛਲੇ ਸਾਲ 1 ਜਨਵਰੀ ਨੂੰ ਮੋਹਿਤ ਰੈਨਾ ਨੇ ਅਦਿਤੀ ਨਾਲ ਸੱਤ ਫੇਰੇ ਲਏ ਸਨ। ਮੋਹਿਤ ਦਾ ਵਿਆਹ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਵਿਆਹ ਦੇ ਕਰੀਬ ਇੱਕ ਸਾਲ ਬਾਅਦ ਹੁਣ ਮੋਹਿਤ ਦੇ ਘਰ ਛੋਟਾ ਮਹਿਮਾਨ ਆਇਆ ਹੈ। ਯਾਦ ਰਹੇ ਕਿ ਹਾਲ ਹੀ ਵਿੱਚ ਜੋੜੇ ਦੇ ਤਲਾਕ ਦੀਆਂ ਅਫਵਾਹਾਂ ਸਨ ਅਤੇ ਫਿਰ ਮੋਹਿਤ ਨੇ ਦੱਸਿਆ ਕਿ ਉਹ ਅਦਿਤੀ ਨੂੰ ਇੰਸਟਾਗ੍ਰਾਮ ‘ਤੇ ਫਾਲੋ ਨਹੀਂ ਕਰਦਾ ਕਿਉਂਕਿ ਉਹ ਇਸ ਖੇਤਰ ਤੋਂ ਨਹੀਂ ਹੈ ਅਤੇ ਅਦਿਤੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਣਾ ਚਾਹੁੰਦੀ ਹੈ।