Surya Grahan 2024 : 8 ਅਪ੍ਰੈਲ (ਸੋਮਵਾਰ) ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਭਾਰਤ ‘ਚ ਸੂਰਜ ਗ੍ਰਹਿਣ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਨ੍ਹਾਂ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਲੋੜ ਹੈ। ਮੋਬਾਈਲ ਬਾਰੇ ਵੀ ਇਹੋ ਜਿਹੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਨਹੀਂ ਤਾਂ ਤੁਹਾਡੀ ਡਿਵਾਈਸ ਖਰਾਬ ਹੋ ਸਕਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਹੈਂਡਸੈੱਟ ਨੂੰ ਨੁਕਸਾਨ ਹੋ ਸਕਦਾ ਹੈ।
ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ ‘ਚ ਕਈ ਸਵਾਲ ਹਨ। ਗ੍ਰਹਿਣ ਦੀਆਂ ਤਸਵੀਰਾਂ ਸਮਾਰਟਫੋਨ ਨਾਲ ਕਲਿੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ? ਇਕ YouTuber MKBHD ਨੇ ਹੈਂਡਲ X ‘ਤੇ ਇਕ ਪੋਸਟ ਕੀਤੀ ਹੈ। ਉਸ ਨੇ ਲਿਖਿਆ ਕਿ ਕੀ ਸੂਰਜ ਗ੍ਰਹਿਣ ਦੌਰਾਨ ਫ਼ੋਨ ਨੂੰ ਸੂਰਜ ਵੱਲ ਕਰਨ ‘ਤੇ ਸੈਂਸਰ ਸੜ ਜਾਂਦਾ ਹੈ। ਮੈਨੂੰ ਇਸ ਮਾਮਲੇ ਦਾ ਕੋਈ ਜਵਾਬ ਨਹੀਂ ਮਿਲ ਸਕਿਆ।
ਇਸ ਸਵਾਲ ਦਾ ਜਵਾਬ ਨਾਸਾ ਨੇ ਦਿੱਤਾ ਹੈ। ਪੁਲਾੜ ਏਜੰਸੀ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ 8 ਅਪ੍ਰੈਲ ਨੂੰ ਹੋਣ ਵਾਲੀ ਖਗੋਲੀ ਘਟਨਾ ਨੂੰ ਕੈਮਰੇ ‘ਚ ਕੈਦ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਤੁਹਾਡੇ ਮੋਬਾਈਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨਾਸਾ ਨੇ ਇਸ ਪੋਸਟ ਦੇ ਜਵਾਬ ‘ਚ ਲਿਖਿਆ, ‘ਉਨ੍ਹਾਂ ਦੇ ਫੋਟੋ ਵਿਭਾਗ ਨੇ ਦੱਸਿਆ ਕਿ ਹਾਂ ਤੁਹਾਡੇ ਸਮਾਰਟਫੋਨ ਦਾ ਕੈਮਰਾ ਸੈਂਸਰ ਖਰਾਬ ਹੋ ਸਕਦਾ ਹੈ। ਜੇਕਰ ਇਸ ਨੂੰ ਸੂਰਜ ਵੱਲ ਪੁਆਇੰਟ ਕੀਤਾ ਜਾਵੇ ਤਾਂ ਸੈਂਸਰ ਖਰਾਬ ਹੋ ਸਕਦਾ ਹੈ।’
ਸੂਰਜ ਗ੍ਰਹਿਣ ਦੌਰਾਨ ਨਾ ਕਰਨਾ ਇਹ ਗ਼ਲਤੀ ਨਹੀਂ ਤਾਂ ਹੋ ਜਾਵੇਗਾ ਵੱਡਾ ਨੁਕਸਾਨ ! NASA ਨੇ ਮੋਬਾਈਲ ਯੂਜ਼ਰਜ਼ ਨੂੰ ਦਿੱਤੀ ਚਿਤਾਵਨੀ
Surya Grahan 2024 : 8 ਅਪ੍ਰੈਲ (ਸੋਮਵਾਰ) ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਭਾਰਤ ‘ਚ ਸੂਰਜ ਗ੍ਰਹਿਣ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਨ੍ਹਾਂ…
