ਅੰਮ੍ਰਿਤਸਰ: ਇਕ ਪਾਸੇ ਪੜ੍ਹਾਈ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਸਿਸਟਮ ਦੀ ਮਾੜੀ ਕਾਰਜਗੁਜ਼ਾਰੀ ਕਰਕੇ ਉੱਚ ਸਿੱਖਿਆ ਪ੍ਰਾਪਤ ਵਿਅਕਤੀ ਬੇਰੁਜਗਾਰ ਹਨ। ਅੰਮ੍ਰਿਤਸਰ ਤੋਂ ਇਕ ਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਰੌਂਗਟੇ ਖੜ੍ਹੇ ਕਰ ਦਿੰਦੀ ਹੈ।ਇਕ ਵਿਅਕਤੀ ਪੀਐੱਚਡੀ ਕਰਕੇ ਸਬਜ਼ੀ ਵੇਚ ਰਿਹਾ ਹੈ।
ਉੱਚ ਸਿੱਖਿਆ ਦੇ ਬਾਵਜੂਦ ਵੀ ਨੌਕਰੀ ਨਹੀ-
ਡਾ. ਸੰਦੀਪ ਸਿੰਘ ਨੇ 4 ਐੱੰਮਏ ਅਤੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ। ਡਾਕਟਰ ਸੰਦੀਪ ਸਿੰਘ ਨੇ 11 ਸਾਲ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਇਆ ਪਰ ਮੈਨੇਜਮੈਂਟ ਨੇ ਪੱਕੀ ਨੌਕਰੀ ਨਹੀ ਦਿੱਤੀ। ਇਸ ਤੋਂ ਬਾਅਦ ਡਾਕਟਰ ਸੰਦੀਪ ਸਿੰਘ ਰੇਹੜੀ ਉੱਤੇ ਸਬਜ਼ੀ ਵੇਚ ਰਿਹਾ ਹੈ। ਉਨ੍ਹਾਂ ਨੇ ਰੇਹੜੀ ਉੱਤੇ ਪੀਐੱਚਡੀ ਸਬਜੀ ਵਾਲਾ ਦਾ ਬੋਰਡ ਲਗਾਇਆ ਹੈ।
11 ਸਾਲ ਕੀਤੀ ਟੀਚਿੰਗ
ਡਾ. ਸੰਦੀਪ ਸਿੰਘ ਦੱਸਦੇ ਹਨ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਚ ਉਨ੍ਹਾਂ 11 ਸਾਲ ਪੜ੍ਹਾਇਆ ਹੈ। ਉਨ੍ਹਾਂ ਕਿਹਾ ਉਸ ਸਮੇਂ ਉਨ੍ਹਾਂ ਦੇ ਰਿਸ਼ਤੇਦਾਰ ਸਲਾਹਾਂ ਮੰਗਦੇ ਸੀ, ਪਰ ਹੁਣ ਸਬਜ਼ੀ ਦੀ ਰੇਹੜੀ ਵੇਖ ਪਾਸਾ ਵੱਟ ਗਏ ਹਨ। ਉਨ੍ਹਾਂ ਕਿਹਾ ਕਿ ਟੀਚਿੰਗ ਉਨ੍ਹਾਂ ਦਾ ਪੈਸ਼ਨ ਹੈ, ਭਾਵੇਂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ। ਉਹ ਅਜੇ ਤੱਕ ਡੋਲੇ ਨਹੀਂ ਹਨ ਜਲਦੀ ਪੈਸੇ ਇਕੱਠੇ ਕਰ ਟਿਊਸ਼ਨ ਸੈਂਟਰ ਖੋਲ੍ਹ ਕੇ ਮੁੜ ਤੋਂ ਟੀਚਿੰਗ ਸ਼ੁਰੂ ਕਰਣਗੇ। ਉਨ੍ਹਾਂ ਕਿਹਾ ਉਹ ਅਜੇ ਵੀ ਪੜ੍ਹਾਈ ਕਰ ਰਹੇ ਹਨ ਅਤੇ ਸਬਜੀ ਵੇਚ ਕੇ ਉਹ ਘਰ ਜਾ ਕੇ ਪੜ੍ਹਦੇ ਹਨ। ਉਹ ਅੱਗੇ ਪੜ੍ਹ ਰਹੇ ਹਨ ਅਤੇ ਉਨ੍ਹਾਂ ਦੀ ਤਿਆਰੀ ਜਾਰੀ ਹੈ।