ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿਚ ਸੁਨੰਦਾ ਸ਼ਰਮਾ ਪਾਕਿਸਤਾਨੀ ਮਸ਼ਹੂਰ ਗਾਇਕਾ ਨਸੀਬੋ ਲਾਲ ਨੂੰ ਗੀਤ ਗਾ ਕੇ ਸੁਣਾ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਗਾਇਕਾ ਨੇ ਨਸੀਬੋ ਲਾਲ ਨੂੰ ਟੈਗ ਕਰਦੇ ਹੋਏ ਲਿਖਿਆ ‘ਪਤਾ ਨਹੀਂ ਕਿੱਥੋਂ ਹਿੰਮਤ ਆਈ ਮੇਰੇ ‘ਚ ਨਸੀਬੋ ਲਾਲ ਜੀ ਦੇ ਸਾਹਮਣੇ ਗਾਉਣ ਦੀ। ਗਲਤੀਆਂ ਵੱਡੀਆਂ ਕਰਨ ਲੱਗ ਗਈ ਆਂ ਹੁਣ ਮੈਂ’। ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਫੈਨਜ਼ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਗਾਇਕਾ ਨਸੀਬੋ ਨਾਲ ਸਟੇਜ ‘ਤੇ ਵੀ ਉਨ੍ਹਾਂ ਨਾਲ ਨੱਚਦੀ ਹੋਈ ਨਜ਼ਰ ਆਈ ਸੀ।
ਦੱਸਦੇਈਏ ਕਿ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸ਼ੇਅਰੋ ਸ਼ਾਇਰੀ ਕਰਦਿਆਂ, ਗਾਇਕੀ ਦੀਆਂ ਤੇ ਹੋਰ ਕਈ ਵੀਡੀਓਜ਼ ਸੋਸ਼ਲ ਮੀਡੀਆ ਉਤੇ ਅਪਲੋਡ ਕਰਦੇ ਰਹਿੰਦੇ ਹਨ। ਉੱਥੇ ਹੀ ਉਹ ਕਿਚਨ ‘ਚ ਵੀ ਹੱਥ ਅਜ਼ਮਾਉਂਦੀ ਹੋਈ ਦਿਖਾਈ ਦਿੰਦੇ ਹਨ।
View this post on Instagram