ਕਿਸਾਨ ਆਗੂ ਸਰਵਣ ਸਿੰਘ ਪੰਧੇਰ ਗ੍ਰਿਫ਼ਤਾਰ

ਨਵੀਂ ਦਿੱਲੀ-ਤਾਮਿਲਨਾਡੂ ਵਿਚ ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਚਾਰ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ,…

ਨਵੀਂ ਦਿੱਲੀ-ਤਾਮਿਲਨਾਡੂ ਵਿਚ ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਚਾਰ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਮੀਤ ਸਿੰਘ ਮਾਂਗਟ, ਮਨਜੀਤ ਸਿੰਘ ਰਾਏ ਅਤੇ ਹਰਵਿੰਦਰ ਸਿੰਘ ਮਸਾਨੀਆ ਸ਼ਨੀਵਾਰ ਨੂੰ ਹੀ ਤਾਮਿਲਨਾਡੂ ਪੁੱਜੇ ਸਨ। ਇੱਥੇ ਐਤਵਾਰ ਨੂੰ ਪੁਲਿਸ ਨੇ ਕੋਇੰਬਟੂਰ ਜ਼ਿਲ੍ਹੇ ‘ਚ ਚਾਰੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਿਸਾਨ ਇੱਥੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਰੋਕਿਆ ਸੀ। 
ਗ੍ਰਿਫ਼ਤਾਰੀ ਮਗਰੋਂ ਪੰਧੇਰ ਨੇ ਕਿਹਾ ਕਿ ਭਾਵੇਂ ਪੁਲਸ ਨੇ ਸਾਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਸੀਂ ਪੂਰੇ ਦੇਸ਼ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ MSP ਦੀ ਕਾਨੂੰਨੀ ਗਾਰੰਟੀ ਲੜਾਈ, ਲਖੀਮਪੁਰ ਖੀਰੀ ਦਾ ਇਨਸਾਫ਼, ਖਨੌਰੀ ਕਤਲਕਾਂਡ ਦਾ ਇਨਸਾਫ਼ ਲੈਣ ਦੀ ਗੱਲ ਨਹੀਂ ਛੱਡਾਂਗੇ। ਕਿਸਾਨ ਮਜ਼ਦੂਰਾਂ ਦੀ ਕਰਜ਼ ਮੁਆਫ਼ੀ ਕਰਵਾਵਾਂਗੇ। ਕੇਂਦਰ ਸਰਕਾਰ ਨਾਲ ਇਲੈਕਸ਼ਨ ਕਮਿਸ਼ਨ ਮਿਲਿਆ ਹੋਇਆ ਹੈ ਅਤੇ ਦਮਨਕਾਰੀ ਨੀਤੀ ਅਪਣਾ ਰਿਹਾ ਹੈ। ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਸਮੇਂ ਘਬਰਾ ਨਹੀਂ ਰਹੇ ਹਾਂ।
ਦੱਸ ਦਈਏ ਕਿ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌ.ਤ ਤੋਂ ਬਾਅਦ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਨਵਦੀਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਅੰਦੋਲਨ ਹੋਰ ਤੇਜ਼ ਕਰਨ ਜਾ ਰਹੇ ਹਨ। 7 ਅਪਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ’ਤੇ ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਫੂਕੇ।

Leave a Reply

Your email address will not be published. Required fields are marked *