ਰੂਪਨਗਰ (ਸੱਜਣ ਸਿੰਘ ਸੈਣੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਕਿਸਾਨਾਂ ਵਲੋਂ ਪਿਛਲੇ 6 ਮਹੀਨਿਆਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਅਜੇ ਵੀ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ, ਜਿਸ ਕਾਰਣ ਕਈ ਕਿਸਾਨ ਆਪਣੀ ਜਾਨਾਂ ਵੀ ਗੁਆ ਚੁੱਕੇ ਹਨ।
ਜਿੱਥੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਅਡਾਨੀ ਅੰਬਾਨੀ ਦੇ ਵਪਾਰ ਨੂੰ ਵੀ ਕਿਸਾਨਾਂ ਵੱਲੋਂ ਲਗਾਤਾਰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ
ਪੰਜਾਬ ਵਿੱਚ ਅਡਾਨੀ ਅੰਬਾਨੀਆਂ ਦੇ ਮਾਲ ਤਾਂ ਪਹਿਲਾਂ ਹੀ ਕਿਸਾਨਾਂ ਵੱਲੋਂ ਬੰਦ ਕਰਵਾਏ ਹੋਏ ਹਨ। ਇਸ ਦੇ ਨਾਲ ਹੀ ਹੁਣ ਪਿੰਡਾਂ ਵਿਚ ਲੱਗੇ ਮੋਬਾਇਲ ਟਾਵਰਾਂ ਤੇ 5ਜੀ ਦੀ ਟੈਸਟਿੰਗ ਕਰਨ ਆ ਰਹੇ ਰਿਲਾਇੰਸ ਦੇ ਮੁਲਾਜ਼ਮਾਂ ਦਾ ਵੀ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਕਿਸਾਨਾਂ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਪਿੰਡਾਂ ਵਿੱਚ ਬਾਹਰੀ ਲੋਕਾਂ ਦੀ ਆਮਦ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ
ਇਸ ਸਬੰਧੀ ਪਿੰਡ ਵਾਸੀਆਂ ਨੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਭਵਿੱਖ ਵਿੱਚ ਜੇ ਕੋਈ ਨੁਕਸਾਨ ਤਾਂ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੀਓ ਦੇ ਅਧਿਕਾਰੀ ਬਿਨਾਂ ਸੂਚਿਤ ਕੀਤੇ ਪਿੰਡਾਂ ਵਿੱਚ ਆਉਂਦੇ ਹਨ। ਇਨ੍ਹਾਂ ਟਾਵਰਾਂ ਦੀ ਮੇਂਨਟੇਨੈਂਸ ਬਹਾਨੇ ਟਾਵਰ ‘ਤੇ ਚੜ੍ਹ ਕੇ ਰੇਂਜ ਵਧਾ ਰਹੇ ਹਨ ਅਤੇ 5ਜੀ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਕਰਕੇ ਸਾਰੇ ਇਲਾਕਾ ਵਾਸੀਆਂ ਵਿੱਚ ਬਹੁਤ ਰੋਸ ਹੈ।