ਮਾਮਲੇ ਦਾ ਨਬੇੜਾ ਕਰਨ ਗਏ ਪੁਲਿਸ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲਾ, 3 ਮੁਲਾਜ਼ਮ ਜ਼ਖ਼ਮੀ

ਮੋਗਾ: ਪੰਜਾਬ ਵਿੱਚ (Punjab police)ਪੁਲਿਸ ‘ਤੇ ਹਮਲੇ ਦੀਆਂ ਖ਼ਬਰਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਮੋਗਾ ਦੇ ਪਿੰਡ ਵੈਰੋਕੇ ਤੋਂ ਸਾਹਮਣੇ ਆਇਆ…

ਮੋਗਾ: ਪੰਜਾਬ ਵਿੱਚ (Punjab police)ਪੁਲਿਸ ‘ਤੇ ਹਮਲੇ ਦੀਆਂ ਖ਼ਬਰਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਮੋਗਾ ਦੇ ਪਿੰਡ ਵੈਰੋਕੇ ਤੋਂ ਸਾਹਮਣੇ ਆਇਆ ਹੈ ਜਿਥੇ  112 ‘ਤੇ ਦਰਜ ਸ਼ਿਕਾਇਤ ਦਾ ਨਬੇੜਾ ਕਰਨ ਗਏ (Punjab police)ਪੁਲਿਸ ਮੁਲਾਜ਼ਮਾਂ ‘ਤੇ 17 ਤੋਂ 18 ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਏਐਸਆਈ ਰਾਜ ਸਿੰਘ, ਹੋਮਗਾਰਡ ਤਰਸੇਮ ਸਿੰਘ ਅਤੇ ਉਨ੍ਹਾਂ ਦੇ ਨਿਜੀ ਡਰਾਇਵਰ ਬੁਰੀ ਤਰ੍ਹਾਂ ਜਖਮੀ ਹੋ ਗਏ। 

ਇੱਥੇ ਪੜੋ ਹੋਰ ਖ਼ਬਰਾਂ: Delhi Weather : ਦਿੱਲੀ ‘ਚ ਧੂੜਭਰੀ ਹਨੇਰੀ ਕਾਰਨ ਇਲਾਕਿਆਂ ਵਿੱਚ ਘਟੀ ਵਿਜ਼ੀਬਿਲਟੀ, ਬਾਰਸ਼ ਦੀ ਸੰਭਾਵਨਾ

ਇਨ੍ਹਾਂ ਸਭ ਨੂੰ ਇਲਾਜ ਲਈ (Moga) ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਮਲਾਵਰਾਂ ਨੇ ਪੁਲਿਸ ਅਧਿਕਾਰੀ ਦੀ ਗੱਡੀ ਦੀ ਵੀ ਬੁਰੀ ਤਰ੍ਹਾਂ ਨਾਲ ਤੋੜ-ਭੰਨ ਕੀਤੀ। ਜਾਣਕਾਰੀ ਦਿੰਦੇ ਹੋਏ ਜਖ਼ਮੀ ਏਐਸਆਈ ਰਾਜ ਸਿੰਘ ਅਤੇ ਹੋਮਗਾਰਡ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਮੋਗਾ ਦੇ ਥਾਣਾ ਸਮਾਲਸਰ ਵਿੱਚ ਤਾਇਨਾਤ ਹਨ। 

 

ਕੀ ਹੈ ਪੂਰਾ ਮਾਮਲਾ 
ਪਿੰਡ ਵੈਰੋਕੇ ਵਿੱਚ ਸ਼ਨੀਵਾਰ ਦੀ ਸ਼ਾਮ ਨੂੰ ਪੁਲਿਸ ਵਾਲਿਆਂ ਨੂੰ ਇੱਕ 112 ‘ਤੇ ਸ਼ਿਕਾਇਤ ਮਿਲੀ ਸੀ ਜਿਸ ਦਾ ਨਬੇੜਾ ਕਰਨ ਲਈ ਉਹ ਪਿੰਡ ਵੈਰੋਕੇ ਪਹੁੰਚੇ। ਉਥੇ ਉਨ੍ਹਾਂ ਵੇਖਿਆ ਕਿ ਪਹਿਲਾਂ ਹੀ ਦੋ ਧਿਰਾਂ ਆਪਸ ਵਿੱਚ ਲੜ ਰਹੀਆਂ ਸੀ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਉਨ੍ਹਾਂ ‘ਤੇ ਹੀ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਰੀਬ 17 ਤੋਂ 18 ਨੌਜਵਾਨ ਸਨ ਜਿਨ੍ਹਾਂ ਨੇ ਇਹ ਹਮਲਾ ਕੀਤਾ। 

ਇਨ੍ਹਾਂ ‘ਚੋਂ ਕੁੱਝ ਨੌਜਵਾਨ ਫਰੀਦਕੋਟ ਦੇ ਦੱਸੇ ਜਾ ਰਹੇ ਹਨ।  ਉਨ੍ਹਾਂ ਨੇ ਦੱਸਿਆ ਕਿ ਕੁੱਝ ਹਮਲਾਵਰਾਂ ਨੂੰ ਪੁਲਿਸ ਨੇ ਰਾਉਂਡਅਪ ਵੀ ਕੀਤਾ ਹੈ ਅਤੇ ਬਾਕੀ ਹਮਲਾਵਰਾਂ ਦੀ ਗ੍ਰਿਫਤਾਰੀ ਵੀ ਛੇਤੀ ਹੋ ਜਾਵੇਗੀ। ਜਖ਼ਮੀ ਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਦੇ ਸਿਰ ‘ਤੇ ਬੇਸਬਾਲ ਦੇ ਡੰਡਿਆਂ ਨਾਲ ਵਾਰ ਕੀਤਾ ਗਿਆ। ਜਿਸ ਦੇ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਤਰਸੇਮ ਸਿੰਘ ਦੇ ਸਿਰ ‘ਤੇ ਟਾਂਕੇ ਲੱਗੇ ਅਤੇ ਉਨ੍ਹਾਂ ਦਾ ਨਿਜੀ ਡਰਾਇਵਰ ਰਾਮ ਸਿੰਘ ਵੀ ਜਖ਼ਮੀ ਹੋ ਗਿਆ।

Leave a Reply

Your email address will not be published. Required fields are marked *