ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਉਤੇ ਕਾਂਗਰਸ ਨੇ ਜਿੱਤ ਦਰਜ ਕਰ ਲਈ ਹੈ। ਉਮੀਦਵਾਰ ਡਾ. ਅਮਰ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰ ਸਿੰਘ ਨੇ 332591 ਵੋਟਾਂ ਨਾਲ ਸੀਟ ਫਤਹਿ ਕਰ ਲਈ ਹੈ। ਇਸ ਸੀਟ ਤੇ ਦੂਜੇ ਸਥਾਨ ‘ਤੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਜੀ.ਪੀ. ਰਹੇ। ਅਕਾਲੀ ਦਲ ਦੇ MP ਉਮੀਦਵਾਰ ਬਿਕਰਮ ਸਿੰਘ ਖਾਲਸਾ ਅਤੇ ਭਾਜਪਾ ਦੇ MP ਉਮੀਦਵਾਰ ਗੇਜਾ ਰਾਮ ਵਾਲਮੀਕਿ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਫਤਹਿਗੜ੍ਹ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਇੱਥੇ ਕੁੱਲ 15 ਲੱਖ 52 ਹਜ਼ਾਰ 567 ਵੋਟਰਾਂ ਵਿੱਚੋਂ 9 ਲੱਖ 70 ਹਜ਼ਾਰ 783 ਵੋਟਰਾਂ ਨੇ ਵੋਟ ਪਾਈ। ਪੂਰੇ ਹਲਕੇ ਵਿੱਚ 62.53 ਫੀਸਦੀ ਵੋਟਿੰਗ ਹੋਈ। ਜਦੋਂ ਕਿ 2019 ਵਿੱਚ 65.68 ਫੀਸਦੀ ਵੋਟਿੰਗ ਹੋਈ ਸੀ। ਇੱਥੇ 14 ਉਮੀਦਵਾਰ ਮੈਦਾਨ ਵਿੱਚ ਹਨ।
ਇਹ ਹਲਕਾ ਅਨੁਸੂਚਿਤ ਜਾਤੀ (SC) ਲਈ ਰਾਖਵਾਂ ਹੈ ਅਤੇ ਇਸ ਵਿੱਚ ਪੂਰਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਲੁਧਿਆਣਾ ਜ਼ਿਲ੍ਹੇ ਦਾ ਕੁਝ ਹਿੱਸਾ ਅਤੇ ਸੰਗਰੂਰ ਜ਼ਿਲ੍ਹੇ ਦਾ ਕੁਝ ਹਿੱਸਾ ਸ਼ਾਮਲ ਹੈ। ਫਤਹਿਗੜ੍ਹ ਸਾਹਿਬ ਸੀਟ ਵਿੱਚ ਨੌਂ ਵਿਧਾਨ ਸਭਾ ਹਲਕੇ ਫਤਹਿਗੜ੍ਹ ਸਾਹਿਬ, ਬੱਸੀ ਪਠਾਣਾ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਅਤੇ ਅਮਰਗੜ੍ਹ ਸ਼ਾਮਲ ਹਨ।
ਫਤਹਿਗੜ੍ਹ ਸਾਹਿਬ : ਡਾ. ਅਮਰ ਸਿੰਘ ਦੀ ਫ਼ਤਹਿ, ਕਾਂਗਰਸ ਦੇ ਖਾਤੇ ਵਿਚ ਇਕ ਹੋਰ ਸੀਟ
ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਉਤੇ ਕਾਂਗਰਸ ਨੇ ਜਿੱਤ ਦਰਜ ਕਰ ਲਈ ਹੈ। ਉਮੀਦਵਾਰ ਡਾ. ਅਮਰ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰ ਸਿੰਘ…
