ਫਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਫਰੀਜ਼

Ferozepur News: ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਸੁਖਦੇਵ ਸਿੰਘ ਪਿੰਡ ਭੁਲੇਰੀਆਂ ਮਮਦੋਟ ਦੀ 70 ਲੱਖ 85 ਹਜ਼ਾਰ 300 ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ ਜੋ…

Ferozepur News: ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਸੁਖਦੇਵ ਸਿੰਘ ਪਿੰਡ ਭੁਲੇਰੀਆਂ ਮਮਦੋਟ ਦੀ 70 ਲੱਖ 85 ਹਜ਼ਾਰ 300 ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ ਜੋ ਉਸ ਨੇ ਨਸ਼ਾ ਤਸਕਰੀ ਕਰਕੇ ਬਣਾਏ ਗਏ ਪੈਸਿਆਂ ਨਾਲ ਖ਼ਰੀਦੀ ਸੀ। ਸੁਖਦੇਵ ਸਿੰਘ ਤੋਂ ਦੋ ਕਿਲੋ ਹੈਰੋਇਨ ਫੜੀ ਗਈ ਸੀ। 21 ਜਨਵਰੀ 2023 ਵਿੱਚ ਐਨਡੀਪੀਸੀ ਐਕਟ ਤਹਿਤ ਥਾਣਾ ਮਮਦੋਟ ਵਿੱਚ ਦਰਜ ਕੀਤਾ ਗਿਆ ਜੋ ਕਿ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ। ਸੁਖਦੇਵ ਸਿੰਘ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।

ਇਸ ਦਾ ਇੱਕ ਰਿਹਾਇਸ਼ੀ ਮਕਾਨ ਜਿਸ ਦੀ ਕੀਮਤ 38 ਲੱਖ 1450 ਰੁਪਏ ਹੈ। ਇਸ ਦੀ ਪਤਨੀ ਨਵਨੀਤ ਕੌਰ ਦੇ ਨਾਮ 7 ਕਨਾਲ 3 ਮਰਲੇ ਜ਼ਮੀਨ ਹੈ, ਜਿਸ ਕੀਮਤ 4 ਲੱਖ 91 ਹਜ਼ਾਰ 562 ਰੁਪਏ ਹੈ। ਨਵਨੀਤ ਕੌਰ ਦੇ ਨਾਮ 19 ਮਰਲੇ ਹੋਰ ਜ਼ਮੀਨ ਵੀ ਹੈ, ਜਿਸ ਦੀ ਕੀਮਤ 58437 ਰੁਪਏ ਹੈ। ਇਸ ਤੋਂ ਇਲਾਵਾ ਅਲੱਗ ਥਾਵਾਂ ਉਪਰ ਇਨ੍ਹਾਂ ਦੀ ਜ਼ਮੀਨ ਫਰੀਜ਼ ਕੀਤੀ ਗਈ ਹੈ। ਫਿਰੋਜ਼ਪੁਰ ਪੁਲਿਸ ਵੱਲੋਂ ਹੁਣ ਤੱਕ 30 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ, ਜਿਨ੍ਹਾਂ ਦੀ ਕੀਮਤ ਲਗਭਗ 14 ਕਰੋੜ ਰੁਪਏ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

Leave a Reply

Your email address will not be published. Required fields are marked *