ਬਠਿੰਡਾ: ਬਠਿੰਡਾ ਦੇ ਪਾਰਸ ਨਗਰ ਵਿੱਚ ਇਕ ਭਿਆਨਕ ਹਾਦਸਾ ਵਾਪਰ ਗਿਆ। ਲੜਕੀ ਨੌਕਰੀ ਜੁਆਇੰਨ ਕਰਨ ਲਈ ਜਾ ਰਹੀ ਸੀ ਅਤੇ ਰਸਤੇ ਵਿੱਚ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ। ਪਿਤਾ ਦੋਵੇ ਧੀਆਂ ਨਾਲ ਐਕਟਿਵਾ ਤੇ ਜਾ ਰਿਹਾ ਹੈ ਸੀ ਅੱਗੇ ਇਨੋਵਾ ਕਾਰ ਵਾਲੇ ਨੇ ਇਕੋ ਦਮ ਵਿੰਡੋ ਖੋਲ ਦਿੱਤੀ ਅਤੇ ਉਹ ਤਿੰਨੋ ਹੀ ਡਿੱਗ ਗਏ। ਮਿਲੀ ਜਾਣਕਾਰੀ ਮੁਤਾਬਿਕ ਪਿੱਛੇ ਆ ਰਹੇ ਟਰੈਕਟਰ ਨੇ ਲੜਕੀ ਦਾ ਸਿਰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ।
ਮ੍ਰਿਤਕ ਲੜਕੀ ਦੇ ਪਿਤਾ ਅਤੇ ਭੈਣ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਉਧਰ ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪੁਹੰਚ ਗਈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਰਵਿੰਦਰ ਸਿੰਘ ਥਾਣਾ ਨਾਹਰ ਕਲੋਨੀ ਨੇ ਦੱਸਿਆ ਕਿ ਸੰਦੀਪ ਗਿੱਲ ਨੇ ਹਾਦਸੇ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ‘ਚ ਲੱਗੇ ਸੀਸੀਟੀਵੀ ਵਿੱਚ ਹਾਦਸਾ ਦੇਖਿਆ। ਫੁਟੇਜ ਮੁਤਾਬਕ ਇਕ ਵਿਅਕਤੀ ਆਪਣੀਆਂ ਦੋ ਬੇਟੀਆਂ ਨਾਲ ਐਕਟਿਵਾ ‘ਤੇ ਜਾ ਰਿਹਾ ਸੀ। ਅੱਗੇ ਜਾ ਰਹੀ ਇਨੋਵਾ ਕਾਰ ਤੋਂ ਹੇਠਾਂ ਉਤਰਨ ਲਈ ਵਿਅਕਤੀ ਨੇ ਅਚਾਨਕ ਦਰਵਾਜ਼ਾ ਖੋਲ੍ਹਿਆ ਜਿਸ ਕਰਕੇ ਇਹ ਐਕਸੀਡੈਂਟ ਹੋਇਆ। ਹਾਦਸਾ ਦੇਖ ਕੇ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਨੋਵਾ ਅਤੇ ਟਰੈਕਟਰ ਚਾਲਕ ਦੋਵੇਂ ਵਾਹਨਾਂ ਸਮੇਤ ਫ਼ਰਾਰ ਹੋ ਗਏ।