ਅੰਮ੍ਰਿਤਸਰ ਹਵਾਈ ਅੱਡੇ ਤੋਂ ਹੁਣ ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋ-ਸਮੁਈ (ਥਾਈਲੈਂਡ) ਅਤੇ ਸ਼ਿਬੂ (ਮਲੇਸ਼ੀਆ) ਲਈ ਨਵੀਆਂ ਉਡਾਣਾਂ ਅਗਲੇ ਮਹੀਨੇ ਯਾਨੀ ਮਈ ਵਿਚ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਕੂਟ ਏਅਰਲਾਈਨਜ਼ ਦੀ ਇਹ ਸੇਵਾ ਉਨ੍ਹਾਂ ਦੇ ਨਵੇਂ ਜਹਾਜ਼ਾਂ ਈ- 190 ਈ 2 ਵੱਲੋਂ ਮੁਹੱਈਆ ਕੀਤੀ ਜਾਵੇਗੀ। ਅਪ੍ਰੈਲ ਦੇ ਅਖੀਰ ਵਿਚ ਨਵੇਂ ਜਹਾਜ਼ ਇਨ੍ਹਾਂ ਦੇ ਹਵਾਈ ਬੇੜੇ ਵਿਚ ਸ਼ਾਮਲ ਹੋ ਜਾਣਗੇ। ਮਈ ਵਿਚ ਇਨ੍ਹਾਂ ਨਵੀਆਂ ਉਡਾਣਾਂ ਦਾ ਰਸਮੀ ਸ਼ੁੱਭ ਆਰੰਭ ਹੋਵੇਗਾ।
ਸਕੂਟ ਏਅਰਲਾਈਨਜ਼ ਮੁਤਾਬਕ ਅੰਮ੍ਰਿਤਸਰ ਦਿਨ (ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ) ਇਹ ਫਲਾਈਟ ਹੋ ਜਾਵੇਗੀ, ਜਿਸ ਵਿਚ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸ਼ਾਮ 7.40 ਵਜੇ ਅਤੇ ਸਵੇਰੇ 4.05 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਫਲਾਈਟ ਉਥੇ ਲੈਂਡ ਕਰੇਗੀ।
ਉਸ ਤੋਂ ਬਾਅਦ ਥਾਈਲੈਂਡ ਦੇ ਕੋ- ਸਮਈ ਲਈ ਸਵੇਰੇ 7.05 ਮਿੰਟ (ਸਿੰਗਾਪੁਰ ਦੇ ਸਮੇਂ ਅਨੁਸਾਰ) ਇਹ ਉਡਾਣ ਭਰ ਕੇ ਸਵੇਰੇ 8.05 ਵਜੇ (ਥਾਈਲੈਂਡ ਦੇ ਸਮੇਂ ਅਨੁਸਾਰ) ਉਥੇ ਲੈਂਡ ਕਰੇਗੀ। ਇਸੇ ਤਰ੍ਹਾਂ ਸਿੰਗਾਪੁਰ ਤੋਂ ਕੋ-ਸਮੂਈ ਲਈ ਇਕ ਹੋਰ ਫਲਾਈਟ ਵੀ ਚਾਲੂ ਕੀਤੀ ਜਾ ਰਹੀ ਹੈ, ਜਿਸ ਦੇ ਸਮੇਂ ਵਿਚ ਸਿਰਫ ਕੁਝ ਘੰਟਿਆਂ ਦਾ ਹੀ ਫਰਕ ਹੋਵੇਗਾ।
ਸਿੰਗਾਪੁਰ ਤੋਂ ਕੋ-ਸਮੂਈ ਲਈ ਹਫਤੇ ਦੇ ਸੱਤੇ ਦਿਨ ਫਲਾਈਟ ਜਾਵੇਗੀ। ਇਸੇ ਤਰ੍ਹਾਂ ਕੋ- ਸਮੁਈ ਤੋਂ ਅੰਮ੍ਰਿਤਸਰ ਵਾਪਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਲਈ ਸਕੂਟ ਏਅਰਲਾਈਨਜ਼ ਵੱਲੋਂ ਕੋ-ਸਮਈ ਤੋਂ ਸਿੰਗਾਪੁਰ (ਹਫਤੇ ਦੇ ਸੱਤੇ ਦਿਨ) ਸਵੇਰੇ 9 ਵਜੇ (ਥਾਈਲੈਂਡ ਦੇ ਸਮੇਂ ਅਨੁਸਾਰ) ਉਡਾਣ ਭਰ ਕੇ ਸਵੇਰੇ 12 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਸਿੰਗਾਪੁਰ ਲੈਂਡ ਕਰੇਗੀ। ਇਸ ਉਪਰੰਤ ਸਿੰਗਾਪੁਰ ਤੋਂ ਦੁਪਹਿਰ 3.10 ਵਜੇ ਉਡਾਣ ਭਰਦੇ ਹੋਏ ਸ਼ਾਮ 6.40 ਵਜੇ (ਭਾਰਤੀ ਸਮੇਂ ਅਨੁਸਾਰ) ਇਹ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰੇਗੀ।
ਸਕੂਟ ਏਅਰਲਾਈਨਜ਼ ਵੱਲੋਂ ਇਸ ਤੋਂ ਪਹਿਲਾਂ ਥਾਈਲੈਂਡ ਦੇ ਬੈਂਕਾਕ, ਫੁਕੇਟ, ਕ਼ਾਬੀ, ਚਿਯਾਂਗ ਮਯੀ ਅਤੇ ਹਟ ਯਾਈ ਵਿਚ ਪਹਿਲਾਂ ਹੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਯਾਤਰੀਆਂ ਦੀ ਥਾਈਲੈਂਡ ਤੇ ਮਲੇਸ਼ੀਆ ਦੇ ਹੋਰ ਟੂਰਿਸਟ ਸਪਾਟਸ ‘ਤੇ ਲਗਾਤਾਰ ਜਾਣ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੁਣ ਸਕੂਟ ਏਅਰਲਾਈਨਜ਼ ਨੇ ਸਿੰਗਾਪੁਰ ਤੋਂ ਹੋ ਕੇ ਅੱਗੇ ਪੂਰੇ ਸਾਊਥ ਏਸ਼ੀਆ ਵਿਚ ਪਕੜ ਨੂੰ ਹੋਰ ਮਜ਼ਬੂਤ ਕਰਦੇ ਹੋਏ ਉਡਾਣਾਂ ਦੀ ਗਿਣਤੀ ਅਤੇ ਮੰਜ਼ਿਲ ਵਿਚ ਵਾਧਾ ਕੀਤਾ ਜਾਵੇਗਾ। ਸਕੂਟ ਵੱਲੋਂ ਆਕਰਸ਼ਕ ਪੈਕੇਜ ਨਾਲ ਮਈ ਮਹੀਨੇ ਵਿਚ ਅੰਮ੍ਰਿਤਸਰ ਤੋਂ ਨਵੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ।
ਸਕੂਟ ਏਅਰਲਾਈਨਜ਼ ਦੀ ਕੁਨੈਕਟੀਵਿਟੀ ਨਾਲ ਕੋਇੰਬਟੂਰ, ਚੇਨਈ, ਤ੍ਰਿਚੀ, ਤ੍ਰਿਵੇਂਦਰਮ ਅਤੇ ਵਿਸ਼ਾਖਾਪਟਨਮ ਸਮੇਤ ਦੱਖਣੀ ਭਾਰਤ ਦੇ ਕਈ ਸ਼ਹਿਰ ਜੁੜਨਗੇ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਫਲਾਈਟਸ, ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ
ਅੰਮ੍ਰਿਤਸਰ ਹਵਾਈ ਅੱਡੇ ਤੋਂ ਹੁਣ ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋ-ਸਮੁਈ (ਥਾਈਲੈਂਡ)…
