Blood sugar News: ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਵੱਧਣ ਦੇ ਪਿੱਛੇ ਆਪਣੀ ਖਰਾਬ ਜੀਵਨਸ਼ੈਲੀ ਦਾ ਹੱਥ ਹੁੰਦਾ ਹੈ। ਰਿਪੋਰਟ ਮੁਤਾਬਿਕ ਉਨ੍ਹਾਂ ਲੋਕਾਂ ਨੂੰ ਬਲੱਡ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੰਨ੍ਹਾਂ ਲੋਕਾਂ ਦੀ ਜੀਵਨ ਸ਼ੈਲੀ ਬਹੁਤ ਖਰਾਬ ਹੁੰਦੀ ਹੈ।
ਰਾਤ ਦੇ ਸਮੇਂ ਵਿੱਚ ਲੋਕ ਜ਼ਿਆਦਾਤਰ ਮੋਬਾਇਲ ਚਲਾਉਂਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਨੀਂਦ ਆਉਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ। ਖੋਜਕਰਤਾ ਦਾ ਕਹਿਣਾ ਹੈ ਕਿ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟ ਤੋਂ ਘੱਟ 7 ਤੋਂ 8 ਘੰਟੇ ਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ । ਜੇਕਰ ਨੀਂਦ ਪੂਰੀ ਹੁੰਦੀ ਹੈ ਤਾਂ ਹੀ ਬਲੱਡ ਸ਼ੂਗਰ ਕੰਟਰੋਲ ਵਿੱਚ ਰਹੇਗੀ।
ਇਸ ਵਿੱਚ ਕੋਈ ਸ਼ੱਕ ਨੀ ਕਿ ਬਹੁਤ ਸਾਰੇ ਲੋਕ ਸਰੀਰਕ ਗਤੀਵਿਧੀਆਂ ਨੂੰ ਸਹੀ ਢੰਗ ਨਾਲ ਨਹੀਂ ਕਰਦੇ ਹਨ ਅਤੇ ਜਦੋਂ ਕੋਈ ਵੀ ਵਿਅਕਤੀ ਸਰੀਰਕ ਰੂਪ ਤੋਂ ਐਕਟਿਵ ਨਹੀਂ ਹੁੰਦਾ ਤਾਂ ਉਸ ਦੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣ ਲੱਗ ਜਾਂਦੀਆਂ ਹਨ ਅਤੇ ਇਸ ਲਈ ਹਰੇਕ ਵਿਅਕਤੀ ਨੂੰ ਤੰਦਰੁਸਤ ਰਹਿਣ ਦੇ ਲਈ ਸਰੀਰਕ ਗਤੀਵਿਧੀਆਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
1. ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ।
2. ਜੀਵਨਸ਼ੈਲੀ ਵਿੱਚ ਸੁਧਾਰ ਕਰੋ।
3. ਲੋੜ ਮੁਤਾਬਿਕ ਨੀਂਦ ਲਵੋ।
4. ਸ਼ਰਾਬ ਨਾ ਪੀਓ।
5. ਫਲ ਜਰੂਰ ਖਾਓ