health: ਵਿਅਕਤੀ ਨੂੰ ਜਿਉਣ ਲਈ ਭੋਜਨ ਦੀ ਲੋੜ ਹੁੰਦੀ ਹੈ। ਵਿਅਕਤੀ ਦੇ ਸਰੀਰ ਨੂੰ ਭੋਜਨ ਤੋਂ ਪੌਸ਼ਟਿਕ ਤੱਤ ਅਤੇ ਊਰਜਾ ਮਿਲਦੀ ਹੈ। ਅਕਸਰ ਲੋਕ ਰਾਤ ਦੇ ਖਾਣੇ ਤੋਂ ਬਾਅਦ ਕਈ ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਕਸਰਤ –
ਖਾਣਾ ਖਾਣ ਤੋਂ ਬਾਅਦ ਹਰੇਕ ਵਿਅਕਤੀ ਨੂੰ ਸੈਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਪਾਚਨ ਵਿੱਚ ਮਦਦ ਮਿਲਦੀ ਹੈ।ਮਾਹਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ 15 ਮਿੰਟ ਸੈਰ ਕਰਨ ਨਾਲ ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦਾ ਲੇਵਲ ਘੱਟ ਜਾਂਦਾ ਹੈ।
ਲੋੜ ਮੁਤਾਬਿਕ ਪਾਣੀ ਪੀਓ
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਥੋੜੇ ਸਮੇਂ ਮਗਰੋਂ ਪਾਣੀ ਪੀਣ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਖਾਣੇ ਤੋਂ ਬਾਅਦ ਤੁਰੰਤ ਬਿਸਤਰੇ ਉੱਤੇ ਨਾ ਜਾਓ-
ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਤਰੁੰਤ ਬੈੱਡ ਉਤੇ ਲੇਟਣ ਦੀ ਆਦਤ ਹੁੰਦੀ ਹੈ ਅਤੇ ਹਰੇਕ ਵਿਅਕਤੀ ਦੁਆਰਾ ਇਹ ਗਲਤੀ ਕਰਨ ਨਾਲ ਐਸਿਡ ਰੀਫਲਕਸ, ਦਿਲ ਦੀ ਜਲਨ ਅਤੇ ਬਦਹਜ਼ਮੀ ਵਰਗੀ ਸਮੱਸਿਆ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ।
ਫਲ ਖਾਓ-
ਜ਼ਿਆਦਾਤਰ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣਾ ਬੇਹੱਦ ਪਸੰਦ ਹੁੰਦਾ ਹੈ ਇਸ ਨੂੰ ਲੈ ਕੇ ਹਰੇਕ ਵਿਅਕਤੀ ਨੂੰ ਫਲ ਖਾਣੇ ਚਾਹੀਦੇ ਹਨ ਜਿਸ ਨਾਲ ਵਜ਼ਨ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਬਹੁਤ ਜ਼ਿਆਦਾ ਨਾ ਖਾਓ-
ਰਾਤ ਦੇ ਸਮੇਂ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣਾ ਖਾਣ ਤੋਂ ਹਰੇਕ ਵਿਅਕਤੀ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਜ਼ਿਆਦਾ ਖਾਣਾ ਖਾਣ ਨਾਲ ਬਦਹਜ਼ਮੀ,ਭਾਰ ਵੱਧਣਾ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਰਾਬ ਨਾ ਪੀਓ-
ਖਾਣਾ ਖਾਣ ਤੋਂ ਬਾਅਦ ਸ਼ਰਾਬ ਪੀਣ ਨਾਲ ਬਦਹਜ਼ਮੀ,ਐਸਿਡ ਰੀਫਲਕਸ,ਦਿਲ ਦੀ ਜਲਨ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਗਰਟਨੋਸ਼ੀ- ਖਾਣਾ ਖਾਣ ਤੋਂ ਬਾਅਦ ਸਮੋਕਿੰਗ ਕਰਨ ਦੇ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਨਾਲ ਹੀ ਹੋਰ ਵੀ ਕਈ ਭਿਆਨਕ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।