ਚੰਡੀਗੜ੍ਹ: ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਇਹ ਨੁਕਤੇ ਤੁਹਾਡੇ ਲਈ ਬੜੇ ਖਾਸ ਹਨ। ਮਨੁੱਖ ਦੀ ਜਿਵੇ- ਜਿਵੇਂ ਜਵਾਨੀ ਢਲਦੀ ਜਾਂਦੀ ਹੈ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਗਾੜ ਆਉਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਹਮੇਸ਼ਾ ਜਵਾਨ ਰਹਿਣ ਲਈ ਕੁਝ ਨੁਕਤੇ ਅਪਣਾਉਣੇ ਹੋਣਗੇ ਜਿੰਨ੍ਹਾਂ ਨਾਲ ਤੁਸੀ ਜਵਾਨੀ ਦਾ ਭਰਪੂਰ ਅਨੰਦ ਮਾਣ ਸਕੋਗੇ।
ਰੁਟੀਨ ਵਿੱਚ ਕਸਰਤ ਕਰੋ-
ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਸਵੇਰੇ ਅਤੇ ਸ਼ਾਮ ਕਸਰਕ ਕਰਨੀ ਚਾਹੀਦੀ ਹੈ। ਕਸਰਤ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਦੀ ਹੈ ਤੁਹਾ਼ਡੇ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਕਰਦੀ ਹੈ ਜਿਸ ਨਾਲ ਤੁਸੀ ਜਵਾਨ ਮਹਿਸੂਸ ਕਰੇਗੇ।
ਫਲ ਅਤੇ ਸਬਜ਼ੀਆਂ ਜ਼ਿਆਦਾ ਖਾਓ-
ਸਾਰੇ ਫਲ ਅਤੇ ਸਬਜ਼ੀਆਂ ਵਿੱਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਤੁਹਾਡੀ ਸਿਹਤ ਲਈ ਜ਼ਰੂਰੀ ਹਨ। ਇਹ ਸੁਝਾਅ ਦਿੱਤਾ ਗਿਆ ਹੈ ਕਿ ਅਸੀਂ ਸਿਹਤ ਨੂੰ ਬਣਾਈ ਰੱਖਣ ਲਈ ਪ੍ਰਤੀ ਦਿਨ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ।
ਧਿਆਨ ਕਰੋ –
ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਕਾਰਤਮਕ ਵਿਚਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਕਾਰਤਮਕ ਵਿਚਾਰਾਂ ਤੋਂ ਬਚਣ ਲਈ ਧਿਆਨ ਕਰਨਾ ਚਾਹੀਦਾ ਹੈ। ਧਿਆਨ ਹਮੇਸ਼ਾ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਾ ਹੈ।
ਨਸ਼ਿਆ ਤੋਂ ਦੂਰ ਰਹੋ-
ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਸਰੀਰ ਵਿੱਚ ਕਿਸੇ ਤਰ੍ਹਾਂ ਦਾ ਵਿਕਾਰ ਪੈਦਾ ਨਾ ਹੋ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਨਸ਼ੇ ਕਰਨ ਵਾਲਾ ਵਿਅਕਤੀ ਜਿਆਦਾ ਸਮੇਂ ਜਵਾਨ ਨਹੀਂ ਰਹਿ ਸਕਦਾ।